*ਮਿਲਾਵਟੀ ਅਤੇ ਘਟੀਆ ਮਿਠਾਈ ਬਣਾਉਣ ਵਾਲੇ ਹੋ ਜਾਣ ਸਾਵਧਾਨ*: *ਪੰਕਜ ਸੂਦ ਪੰਜਾਬ ਪ੍ਰਧਾਨ ਸੀ.ਆਰ.ਓ.*
ਅੱਜ ਮੋਗਾ ਵਿਖੇ ਉਪਭੋਗਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਤਿਓਹਾਰੀ ਸੀਜ਼ਨ ਨੂੰ ਵੇਖਦੇ ਹੋਏ ਓਹਨਾ ਦੇ ਐਨਜੀਓ (ਸੀ ਆਰ ਓ) ਨੇ ਖਪਤਕਾਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਇਸ ਵਿਚ ਹਰ ਸਾਲ ਦੀ ਤਰਾਂ ਸਟਿੱਕਰ ਬਣਵਾ ਕੇ ਖਾਣ ਪੀਣ ਦਾ ਸਮਾਨ ਵੇਚਣ ਵਾਲੀ ਦੁਕਾਨਾ ਤੇ ਲਵਾਏ ਜਾਣਗੇ ਜਿਸ ਪਰ ਏਫ਼ ਐਸ ਐੱਸ ਏ ਆਈ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਾਈਡ ਲਾਈਨਜ਼ ਜਿਸਦੇ ਉੱਪਰ ਡੱਬੇ ਦਾ ਭਾਰ ਮਿਠਾਈ ਤੋ ਅਲੱਗ ਤੋਲਣ ਦਾ ਅਤੇ ਖਾਣ ਪੀਣ ਵਾਲਿਆਂ ਵਸਤੂਆਂ ਤੇ ਓਹਨਾ ਦੀ ਐਕਸਪਾਇਰੀ ਹੋਣ ਦੀ ਤਰੀਕ ਲਿਖੀ ਹੋਣੀ ਚਾਹੀਦੀ ਹੈ,ਇਸ ਮੁਹਿੰਮ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੁਰੂ ਕਿੱਤਾ ਅੱਜ ਕਾਫੀ ਅਫ਼ਸਰ ਸਹਿਬਾਨ ਸਰਕਾਰੀ ਕੰਮ ਕਾਜ ਕਰਕੇ ਸ਼ਹਿਰ ਵਿੱਚੋਂ ਬਾਹਰ ਸੀ, ਐੱਸ ਐੱਸ ਪੀ ਮੋਗਾ ਸ਼੍ਰੀ ਅਜੇ ਗਾਂਧੀ ਅਤੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਮੈਡਮ ਗੀਤਾ ਬਿਸਨ ਨੇ ਇਸ ਮੁਹਿੰਮ ਦਾ ਸਟਿੱਕਰ ਲਾਉਂਚ ਕੀਤਾ ਇਸ ਤੋ ਬਾਅਦ ਸੀ ਆਰ ਓ ਟੀਮ ਨੇ ਸਾਰਿਆਂ ਮਿਠਾਈ ਅਤੇ ਖਾਣਪੀਣ ਦੀਆ ਦੁਕਾਨਾਂ ਤੇ ਇਹ ਸਟਿੱਕਰ ਲਾ ਕੇ ਖਪਤਕਾਰਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ,ਇਸ ਮੌਕੇ ਪੰਜਾਬ ਇਸਤ੍ਰੀ ਵਿੰਗ ਤੋ ਪੰਜਾਬ ਪ੍ਰਧਾਨ ਜੋਤੀ ਸੂਦ,ਡਾਕਟਰ ਸਰਬਜੀਤ ਕੌਰ ਬਰਾੜ,ਭਵਦੀਪ ਕੋਹਲੀ,ਨਿਸ਼ਾ ਸਿੰਗਲਾ,ਸ਼ਬਨਮ ਮੰਗਲਾ,ਕਾਜਲ ਕਪੂਰ ਅਤੇ ਸੀ ਆਰ ਓ ਪੰਜਾਬ ਤੋ ਵਿਕਾਸ ਕਪੂਰ,ਹਰਫੂਲ ਸਹਿਗਲ,ਅਸ਼ਵਨੀ,ਬਾਬੂ ਰਾਮ,ਮਹਿੰਦਰ ਪ੍ਰਧਾਨ, ਰੂਪਮ ਅਰੋੜਾ,ਵਨਿਤ ਗੁਪਤਾ,ਹੈਪੀ ਸਿੰਘ, ਵਨੀਤ ਗੁਪਤਾ,ਜਤਿੰਦਰ ਨਿਹਾਲ ਸਿੰਘ ਵਾਲੇ ਟੀਮ ਵਿੱਚੋ ਗੁਰਪ੍ਰੀਤ ਸਿੰਘ,ਸੁਰਿੰਦਰ,ਹਰਬੰਸਲਾਲ,ਵਿਜੈ ਕਾਲਰਾ,,ਬਾਜ਼ ਸਿੰਘ,ਸੋਨੀ ਹਾਜ਼ਿਰ ਸਨ