ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ 35 ਪ੍ਰਤਿਭਾਸ਼ਾਲੀ,ਹੋਣਹਾਰ ਜੁਝਾਰੂ,ਉੱਦਮੀ,ਸਿਰੜੀ ਅਤੇ ਸਮਾਜ ਸੇਵੀ ਔਰਤਾਂ ਨੂੰ ਦਿੱਤਾ ਜਾਵੇਗਾ ਸਿਰਜਣਾ ਪੁਰਸਕਾਰ:-ਡਾ.ਸਰਬਜੀਤ ਕੌਰ ਬਰਾੜ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਵੱਲੋਂ
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ 
35 ਪ੍ਰਤਿਭਾਸ਼ਾਲੀ,ਹੋਣਹਾਰ ਜੁਝਾਰੂ,ਉੱਦਮੀ,ਸਿਰੜੀ ਅਤੇ ਸਮਾਜ ਸੇਵੀ ਔਰਤਾਂ ਨੂੰ ਦਿੱਤਾ ਜਾਵੇਗਾ ਸਿਰਜਣਾ ਪੁਰਸਕਾਰ:-
ਡਾ.ਸਰਬਜੀਤ ਕੌਰ ਬਰਾੜ 

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਪੰਜਾਬ ਵੱਲੋਂ ਮਿਤੀ 16 ਮਾਰਚ 202 ਨੂੰ ਆਡੀਟੋਰੀਅਮ ਹਾਲ ਡੀ.ਐਮ. ਕਾਲਜ ਮੋਗਾ ਵਿਖੇ ਪਹਿਲਾ ਸਿਰਜਣਾ ਪੁਰਸਕਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੋਗਾ ਦੀਆਂ ਕੰਮਕਾਜੀ. ਸਮਾਜ ਸੇਵੀ. ਲਿਖਾਰੀ. ਬੁੱਧੀਜੀਵੀ .ਡਾਕਟਰ, ਡਾਇਟੀਸ਼ੀਅਨ,ਪ੍ਰੋਫ਼ੈਸਰ. ਵਕੀਲ. ਪੁਲਸ. ਵਿਕਲਾਂਗ ਲੋਕਾਂ ਦੀ ਸਹਿਯੋਗੀ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਕੌਰ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਔਰਤਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਅਜੋਕੇ ਸੰਦਰਭ ਵਿੱਚ ਔਰਤਾਂ ਦੀਆਂ ਗੰਭੀਰ ਚੁਣੌਤੀਆਂ ਵਿਸ਼ੇ ਤੇ ਸੰਵਾਦ ਅਤੇ ਵਿਚਾਰ ਚਰਚਾ ਅਮਨ ਦਿਓਲ ਇਸਤਰੀ ਜਾਗ੍ਰਤੀ ਮੰਚ, ਭਵਦੀਪ ਕੋਹਲੀ ਪਬਲਿਕ ਸਪੀਕਰ ਅਤੇ ਸਟੇਟ ਐਵਾਰਡੀ ਲੈਕਚਰਾਰ ਗੁਰਮੇਲ ਸਿੰਘ ਬੌਡੇ ਜੀ ਤੋਂ ਕਰਵਾਈ ਜਾਵੇਗੀ। ਸਭਾ ਦੇ ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ, ਵਿਸ਼ੇਸ਼ ਸਲਾਹਕਾਰ ਗੁਰਮੇਲ ਸਿੰਘ ਬੌਡੇ, ਕੈਪਟਨ ਜਸਵੰਤ ਸਿੰਘ ਅਤੇ ਹੈਪੀ ਵੱਲੋਂ ਸਮਾਗਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ

Post a Comment

Previous Post Next Post