ਭੋਗਪੁਰ ਤੋਂ (ਗੁਰਵਿੰਦਰ ਸਿੰਘ )ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਨਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਿੰਡ ਬਹਿਰਾਮ ਸਰਿਸਤਾ ਥਾਣਾ ਭੋਗਪੁਰ ਨੇ ਬਿਆਨ ਲਿਖਾਇਆ ਕਿ ਬਹਿਰਾਮ ਸਰਿਸਤਾ ਵਿਖੇ ਉਸ ਦੀ ਕਰਿਆਨੇ ਦੀ ਦੁਕਾਨ ਹੈ ਜਿਸ ਨੇ ਮਿਤੀ 21.09.25 ਨੂੰ ਸਭਾ ਨੂੰ ਦੁਕਾਨ ਖੋਲੀ ਤਾ ਦੇਖਿਆ ਕਿ ਉਸ ਦੀ ਦੁਕਾਨ ਦਾ ਸਮਾਨ ਖਿਲਰਿਆ ਪਿਆ ਸੀ ਜਿਨਾ ਨੇ ਜਾਲੀ ਕੱਟੀ ਹੋਈ ਸੀ ਤੇ ਤਾਲਾ ਤੋੜਿਆ ਸੀ ਤੇ ਗੱਲੇ ਵਿੱਚੋ 4 ਹਜਾਰ ਰੁਪਏ ਅਤੇ ਹੋਰ ਸਮਾਨ ਚੋਰੀ ਹੋਇਆ ਸੀ। ਜਿਸ ਤੇ ਏ.ਐਸ.ਆਈ ਸਲਿੰਦਰ ਸਿੰਘ ਥਾਣਾ ਭੋਗਪੁਰ ਵਲੋਂ ਮੁਕੱਦਮਾ ਨੰਬਰ 131 ਮਿਤੀ 21.09.25 ਜੁਰਮ 331(4), 305 BNS ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਲਵ ਪੁੱਤਰ ਸਲੀਮ ਮਸੀਹ ਵਾਸੀ ਪਿੰਡ ਸੋਹਲਪੁਰ ਥਾਣਾ ਭੋਗਪੁਰ, ਅਰਸ਼ਦੀਪ ਉਰਫ ਆਸ਼ੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬਹਿਰਾਮ ਸਰਿਸਤਾ ਥਾਣਾ ਭੋਗਪੁਰ ਨੂੰ ਗ੍ਰਿਫਤਾਰ ਕੀਤੇ ਜਿਨਾ ਨੇ ਪੁਛਗਿਛ ਦੋਰਾਨ ਦੱਸਿਆ ਕਿ ਉਹਨਾ ਨਾਲ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਯੂਸਫ ਮਸੀਹ ਵਾਸੀ ਪਿੰਡ ਬਹਿਰਾਮ ਸਰਿਸਤਾ ਥਾਣਾ ਭੋਗਪੁਰ ਵੀ ਚੋਰੀ ਵਿੱਚ ਨਾਲ ਸੀ ਜਿਸ ਤੇ ਦੋਸ਼ੀ ਅਕਾਸ਼ਦੀਪ ਉਰਫ ਅਕਾਸ਼ ਨੂੰ ਵੀ ਗ੍ਰਿਫਤਾਰ ਕਰਕੇ ਦੋਸ਼ੀਆ ਪਾਸੋ ਇੱਕ ਸਕੂਟਰੀ, 06 ਮੋਬਾਇਲ ਫੋਨ, 03 ਹਜਾਰ 50 ਰੁਪਏ ਅਤੇ ਹੋਰ ਚੋਰੀਸ਼ੁਦਾ ਸਮਾਨ ਬ੍ਰਾਮਦ ਕੀਤੇ ਹਨ। ਦੋਸ਼ੀਆ ਨੂੰ ਬਾਅਦ ਪੁਲਿਸ ਰਿਮਾਂਡ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵਲੋ ਤਿੰਨਾ ਚੋਰਾ ਨੂੰ ਗ੍ਰਿਫਤਾਰ ਕਰਕੇ ਇੱਕ ਸਕੂਟਰੀ, 06 ਮੋਬਾਇਲ ਫੋਨ, 03 ਹਜਾਰ 50 ਰੁਪਏ ਅਤੇ ਹੋਰ ਚੋਰੀਸ਼ੁਦਾ ਸਮਾਨ ਬ੍ਰਾਮਦ ਕੀਤਾ
byUnknown
-
0