ਆਯੂਰਵੇਦ ਦੇ ਗਿਆਤਾ ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ


ਆਯੂਰਵੇਦ ਦੇ ਗਿਆਤਾ 
 ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ 
   ਤਾਂ ਤੇ ਦੇਵ ਇਕੱਤਰ ਹੁਐ, ਮੱਥਿਓ ਸਮੁੰਦਰਹਿ ਜਾਇ।
, ਰੋਗ ਬਿਨਾਸਨ ਪਰਜਾ ਹਿਤ, ਕੱਢਿਓ ਧਨੰਤਰ ਵੈਦ ਰਾਇ।।
       ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ ਸਮੁੰਦਰ ਮੰਥਨ ਦੌਰਾਨ ਚੌਦ੍ਹਾਂ ਰਤਨਾ ਸਮੇਤ ਪ੍ਰਗਟ ਹੋਏ। ਜਦ ਦੇਵਤਿਆਂ ਅਤੇ ਦੈਂਤਾ ਨੇ ਮਿਲ ਕੇ ਸਤ ਸਮੁੰਦਰਾਂ ਵਿਚੋ ਖ਼ੀਰ ਦੇ ਸਮੁੰਦਰ ਨੂੰ (ਮੱਥਿਆਂ) ਰਿੜਕਿਆ। ਸਮੁੰਦਰ ਮੰਥਨ ਦੌਰਾਨ ਸਮੁੰਦਰ ਵਿੱਚੋਂ ਚੌਦ੍ਹਾਂ ਰਤਨ ਪ੍ਰਾਪਤ ਹੋਏ ਜਿਨ੍ਹਾਂ ਵਿਚੋ ਇਕ ਰਤਨ ਰੂਪ ਵਿਚ ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ ਸ਼੍ਰੀ ਵਿਸ਼ਨੂੰ ਅਵਤਾਰ ਜੀ ਦੇ ਸਰੂਪ ਲੈ ਕੇ ਪ੍ਰਗਟ ਹੋਏ। ਪੁਰਾਤਨ ਗ੍ਰੰਥਾਂ ਵਿੱਚ ਸੱਤ ਸਾਗਰਾਂ ਦਾ ਵਰਨਣ ਮਿਲਦਾ ਹੈ ਜੋ ਕਿ ਸੱਤ ਮਹਾਂਦੀਪਾਂ ਨੂੰ ਇਕ ਇਕ ਕਰਕੇ ਮੱਲੀ ਬੈਠੇ ਹਨ। ਇਨ੍ਹਾਂ ਸੱਤ ਸਾਗਰਾਂ ਵਿਚ ਇਕ ਖ਼ੀਰ ਦਾ ਅਤੇ ਬਾਕੀ ਛੇ ਸਾਗਰ ਦਹੀਂ, ਘਿਓ, ਰਸ, ਸ਼ਹਿਦ, ਮਿੱਠੇ ਜਲ ਅਤੇ ਖਾਰੇ ਜਲ ਦੇ ਦੱਸੋ ਗਏ ਹਨ। ਭਗਵਾਨ ਜੀ ਦਾ ਸਦੀਵੀ ਵਾਸਾ ਖ਼ੀਰ ਸਾਗਰ ਵਿਚ ਹੀ ਦਸਿਆ ਗਿਆ ਹੈ।ਸੰਕਟ ਸਮੇਂ ਜਾਂ ਕਿਸੇ ਹੋਰ ਮੁਸ਼ਕਲ ਸਮੇਂ ਦੇਵਤੇ ਮੱਦਦ ਲੈਣ ਲਈ ਹਮੇਸ਼ਾ ਖ਼ੀਰ ਸਾਗਰ ਹੀ ਜਾਇਆ ਕਰਦੇ ਸਨ। ਗ੍ਰੰਥਾਂ ਮੁਤਾਬਕ ਖ਼ੀਰ ਸਾਗਰ ਇਕ ਪੁਰਾਤਨ (ਪੌਰਾਣਿਕ) ਸਾਗਰ ਹੈ ਜੋ ਬਰਹਿਮੰਡ ਲੋਕ ਵਿਚ ਕਿਧਰੇ ਸਥਿਤ ਮੰਨਿਆ ਜਾਂਦਾ ਹੈ।
        ਗ੍ਰੰਥਾਂ (ਰਮਾਇਣ) ਅਨੁਸਾਰ ਦੇਵਤਿਆਂ ਨੇ ਅਮਰ ਅਜਰ ਹੋਣ ਵਾਸਤੇ ਅੰਮਿਰਤ ਦੀ ਭਾਲ ਵਿਚ ਖ਼ੀਰ ਸਾਗਰ ਨੂੰ ਰਿੜਕਦੇ ਰਹੇ। ਸੁਮੇਰ ਪਰਬਤ ਦੀ ਬਨਸਪਤੀ ਅਤੇ ਜੜੀਂ ਬੂਟੀਆਂ ਦਾ ਰਸ ਸਾਗਰ ਦੇ ਜਲ ਨਾਲ ਮਿਲਦਾ ਰਿਹਾ। ਜਿਸ ਕਰਕੇ ਇਹ ਦੁੱਧ ਦੇ ਰੂਪ ਵਿੱਚ ਬਦਲ ਗਿਆ। ਪੁਰਾਤਨ ਪੁਰਾਣਾਂ ਅਨੁਸਾਰ ਸਮੁੰਦਰ ਮੰਥਨ ਦੌਰਾਨ ਚੌਦ੍ਹਾਂ ਰਤਨ ਪ੍ਰਾਪਤ ਹੋਏ ਜੋ ਕਿ ਇਸ ਤਰ੍ਹਾਂ ਦੱਸੇ ਗਏ ਹਨ 1 ਕਾਮਧੇਨੂ ਗ ਊ, 2, ਕਲਪ ਬ੍ਰਿਖ ,3 ਅਪਸਰਾ ਰੰਭਾ ,4 ਉਚੈ ਸਰਵੈ ਘੋੜਾ , 5 ਲਕਸ਼ਮੀ , 6ਅੰਮਿਰਤ , 7 ਹਲਾਹਲ ਜ਼ਹਿਰ (
ਕਾਲ-ਕੂਟ) 8 , ਸੁਰਾ 9 ਚੰਦਰਮਾ, 10 ਪਾਚਜਨਯ, ਸ਼ੰਖ,  
 11 ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ,12 ਕੋਸ਼ ਤੰਭ ਮਣੀ , 13 ਸਾਰੰਗ ਧਨੁੱਖ, 14 ਐਰਾਵਤ ਹਾਥੀ (ਸਫੇਦ ਹਾਥੀ) । ਇਸ ਤਰ੍ਹਾਂ ਦੱਸੇ ਗਏ 14 , ਰਤਨਾ ਦੀ ਪ੍ਰਾਪਤੀ ਭਗਵਾਨ ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਨਾਲ ਹੋਈ। ਭਗਵਾਨ ਸ੍ਰੀ ਧੰਨਵੰਤਰੀ ਜੀ ਇਕ ਹੱਥ ਵਿਚ ਅੰਮਿਰਤਾ ਜੜੀਂ ਬੂਟੀਆਂ ਅਤੇ ਦੂਜੇ ਹੱਥ ਵਿਚ ਅੰਮਿਰਤ ਕਲਛ ਲੈ ਕੇ ਇਸ ਸੰਸਾਰ ਵਿੱਚ ਦੁਨੀਆਂ ਦੇ ਦੁਖਾਂ ਦਰਦਾਂ ਨੂੰ ਦੂਰ ਕਰਨ ਲਈ ਪ੍ਰਗਟ ਹੋਏ। ਇਸ ਕਰਕੇ ਹੀ ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜ ਨੂੰ ਧਨੰਤਰ ਵੈਦ, ਅਯੁਰਵੇਦਾ ਦੇ ਗਿਆਤਾ, ਅਯੁਰਵੇਦਾ ਅਚਾਰੀਆ,ਦੋਵਤੇ ਅਤੇ ਦੇ ਦੇਵਤਿਆਂ ਦੇ ਵੈਦ ਕਿਹਾ ਜਾਂਦਾ ਹੈ।
      ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਸਪੁੱਤਰ ਸ੍ਰੀ ਕੇਤੂਮਾਨ ਅਤੇ ਕੇਤੂਮਾਨ ਜੀ ਦੇ ਸਪੁੱਤਰ ਸ੍ਰੀ ਭੀਮਰਥ ਹੋਏ ਹਨ। ਭਾਵੇਂ ਇਨ੍ਹਾਂ ਸਾਰਿਆਂ ਨੇ ਹੀ ਅਯੁਰਵੇਦ ਦੇ ਵਿਕਾਸ ਅਤੇ ਪ੍ਰਚਾਰ ਲਈ ਅਕਹਿ ਯੋਗਦਾਨ ਪਾਇਆ ਹੈ ਪਰ ਇਥੇ ਕੇਵਲ ਸ੍ਰੀ ਧੰਨਵੰਤਰੀ ਜੀ ਦੀ ਹੀ ਚਰਚਾ ਹੈ। ਵੈਦਿਕ ਕਾਲ ਵਿੱਚ ਜਿਹੜੀ ਮਹਾਨਤਾ ਅਤੇ ਉਚ ਅਸਥਾਨ ਅਸ਼ਵਨੀ ਕੁਮਾਰਾਂ ਨੂੰ ਪ੍ਰਾਪਤ ਹੋਇਆ ਉਹੀ ਅਸਥਾਨ ਪੁਰਾਤਨ ਯੁੱਗ ਵਿੱਚ ਸ੍ਰੀ ਧੰਨਵੰਤਰੀ ਜੀ ਨੂੰ ਹੋਇਆ,ਜੋ ਅੱਜ ਤੱਕ ਬਰਕਰਾਰ ਹੈ ਬਲਕਿ ਵਰਤਮਾਨ ਸਮੇਂ ਵਿੱਚ ਤਾਂ ਕੇਵਲ ਸ੍ਰੀ ਧੰਨਵੰਤਰੀ ਜੀ ਮਹਾਰਾਜ ਦੀ ਮਹਾਨਤਾ ਅਤੇ ਪ੍ਰਧਾਨਤਾ ਹੈ। ਬਾਕੀਆਂ ਨੂੰ ਬਹੁਤ ਹੀ ਘੱਟ ਯਾਦ ਕਰਦੇ ਹਨ। ਭਗਵਾਨ ਸ੍ਰੀ ਧੰਨਵੰਤਰੀ ਜੀ ਸਾਰੇ ਰੋਗਾਂ ਦੇ ਨਿਵਾਰਕ ਹੋਣ ਅਤੇ ਸ਼ਲੱਯ ਚਕਿਤਸਾ ਦੇ ਵਿਸ਼ੇਸ਼ਗਯ ਹੋਣ ਕਰਕੇ ਪੁਰਾਤਨ ਯੁੱਗ ਦੇ ਦੇਵਤਾ ਦੇ ਰੂਪ ਵਿੱਚ ਮੰਨੇਂ ਪ੍ਰਚਾਰੇ ਜਾਂਦੇ ਹਨ। ਇਨ੍ਹਾਂ ਦੇ ਪੂਜਨ ਅਤੇ ਸਤਿਕਾਰਾਨ ਦਾ ਜ਼ਿਕਰ ਆਦਿ ਕਾਲ ਪ੍ਰਚੀਨ ਸਾਹਿਤਾਵਾ ਵਿਚ ਪੜ੍ਹਨ ਸੁਣਨ ਨੂੰ ਮਿਲਦਾ ਹੈ। ਵੇਰਵਿਆਂ ਅਨੁਸਾਰ ਭਗਵਾਨ ਸ੍ਰੀ ਧੰਨਵੰਤਰੀ ਜੀ ਕੇਵਲ ਸ਼ਲੱਯ ਚਕਿਤਸਾ ਦੇ ਹੀ ਮਾਹਿਰ ਨਹੀਂ ਸਨ ਬਲਕਿ ਉਹ ਪੂਰਨ ਰੂਪ ਵਿਚ ਅਯੁਰਵੇਦਾ ਦੇ ਗਿਆਤਾ ਭਰਭੂਰ ਜਾਣਕਾਰ ਸਨ। ਆਪਣੇ ਪਿਆਰੇ ਮਿਰਤਕ ਸ਼ਿਸ਼ੂਆ, ਚੇਲਿਆਂ ਨੂੰ ਔਸਧੀ ਦੁਆਰਾ ਪੁਨਰ ਜੀਵਤ ਕਰਨਾ ਅਤੇ ਸਰਪਾ ਨੂੰ ਵਿਸਹੀਣ ਕਰਕੇ ਮੂਰਛਤ ਕਰ ਦੇਣ ਦਾ ਚਮਤਕਾਰ ਵੀ ਸ੍ਰੀ ਧੰਨਵੰਤਰੀ ਜੀ ਦੇ ਹੀ ਹਿਸੇ ਆਇਆ। ਇਸ ਤੋਂ ਆਪ ਜਾਣ ਸਕਦੇ ਹੋ ਕਿ ਆਪ ਜੀ ਵਿਸ਼ ਵਿਦਿਆ ਦੇ ਕਿੰਨੇ ਮਾਹਿਰ ਸੀ। ਭਗਵਾਨ ਜੀ ਘੋੜ ਸ਼ਸਤਰ ਅਤੇ ਗੋ ਵੰਸ਼, ਰਾਜ ਸ਼ਸਤਰ, ਰਾਜ ਵੈਦ ਵਿਚ ਵੀ ਨਿਪੁੰਨ ਤੇ ਨਿਰਣਾਇਕ ਮੰਨਿਆ ਗਿਆ ਹੈ।
               ਅੱਜ ਆਪਾਂ ਸਾਰੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਗਟ ਦਿਵਸ ਜੋ ਕਿ ਦੀਵਾਲੀ ਤੋਂ ਪਹਿਲਾਂ ਧੰਨ ਤੇਰਸ ਵਾਲੇ ਦਿਨ ਮਨਾਇਆ ਜਾਂਦਾ ਹੈ ਤੇ ਯਾਦ ਕਰਦੇ ਹੋਏ ਭਗਵਾਨ ਸ੍ਰੀ ਧੰਨਵੰਤਰੀ ਜੀ ਜੋ ਸਾਡੇ ਵਿੱਚ ਰਹਿ ਕੇ ਖਾਸ ਕਰ ਵੈਦ ਸਮਾਜ, ਵੈਦਾ, ਹਕੀਮਾਂ ਸਹੀ ਰਸਤੇ ਅਤੇ ਆਯੁਰਵੈਦਿਕ ਪ੍ਰੇਮੀਆਂ ਨੂੰ ਸਦਾ ਆਯੂਰਵੇਦ ਦੇ ਪ੍ਰਚਾਰ ਪ੍ਰਸਾਰ ਲਈ ਬਲ ਬਖ਼ਸ਼ਦੇ ਰਹਿਣ।। ਆਪਾਂ ਸਾਰੇ ਅਜ ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਪ੍ਰਕਾਸ਼ ਪੂਰਬ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਆਸ ਕਰਦੇ ਹਾਂ ਕਿ ਆਪਾ ਪਰਣ ਕਰੀਏ ਕਿ ਅਯੁਰਵੇਦਾ, ਕੁਦਰਤ, ਇਨਸਾਨੀਅਤ ਅਤੇ ਵਾਤਾਵਰਨ ਨੂੰ ਪਿਆਰ , ਸੰਭਾਲ ਆਪਣਾ ਯੋਗਦਾਨ ਪਾਈਏ। ਇਹੀ ਪ੍ਰਯੋਜਨ ਹੈ ਸਾਡੇ ਪੀਰਾਂ ਫ਼ਕੀਰਾਂ,ਦੇਵੀ, ਦੇਵਤਿਆਂ ਅਤੇ ਗੁਰੂਆਂ ਦੇ ਦਿਵਸ ਮਨਾਉਣ ਦਾ। ਭਗਵਾਨ ਸ੍ਰੀ ਧੰਨਵੰਤਰੀ ਜੀ ਮਹਾਰਾਜਦੇ ਨਾਮ ਉਪਰ ਬਹੁਤ ਸਾਰੀਆਂ ਸੇਵਾਵਾਂ, ਸੰਸਥਾ, ਜਥੇਬੰਦੀਆਂ ਅਤੇ ਚੈਰੀਇਟੀਆ ਬਣੀਆਂ ਹੋਈਆਂ ਹਨ ਜੋਂ ਕਿ ਸਮੇਂ ਸਮੇਂ ਭਗਵਾਨ ਜੀ ਨੂੰ ਯਾਦ ਕਰਦੇ ( ਪ੍ਰਕਾਸ਼ ਪੁਰਬ)ਹੈਏ ਜ਼ਿਲ੍ਹਾ ਪੱਧਰ , ਸਟੇਟ ਪੱਧਰ ਅਤੇ ਦੇਸ਼ ਪੱਧਰ ਤੇ ਪ੍ਰੋਗਰਾਮ ਕਰਦੇ ਅਤੇ ਕਰਵਾਉਂਦੇ ਰਹਿੰਦੇ ਹਨ।ਆਉ ਆਪਾਂ ਵੀ ਉਨ੍ਹਾਂ ਦੇ ਪ੍ਰਗਟ ਦਿਵਸ ਨੂੰ ਯਾਦ ਕਰਦਿਆਂ ਭਗਵਾਨ ਸ੍ਰੀ ਧੰਨਵੰਤਰੀ ਜੀ ਨੂੰ ਸ਼ਰਧਾ ਸੁਮਨ ਭੇਂਟ ਕਰੀਏ ਜੀ।
                                     ਵੈਦ, ਸੋਮ ਪ੍ਰਕਾਸ਼ ਜਲਭੇ,  
                                   ਫੋਨ ਨੰ, 94173 95308
                                                99151 46812,

Post a Comment

Previous Post Next Post