**ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਦਾ "ਕਲਪਨਾ ਚਾਵਲਾ ਪੁਰਸਕਾਰ" ਨਾਲ ਸਨਮਾਨ*

**ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਦਾ "ਕਲਪਨਾ ਚਾਵਲਾ ਪੁਰਸਕਾਰ" ਨਾਲ ਸਨਮਾਨ***
ਚੰਡੀਗੜ੍ਹ, 7 ਜਨਵਰੀ ( ) ਸਾਹਿਤਕ ਸਿਤਾਰੇ ਮੰਚ ਤਰਨ ਤਰਨ ਵੱਲੋਂ ਹਰਭਜਨ ਸਿੰਘ ਭਗਰਥ ਦੀ ਸਰਪ੍ਰਸਤੀ ਹੇਠ ਗੰਢਾਂ ਵਾਲੀ ਧਰਮਸ਼ਾਲਾ ਵਿਖੇ "ਮਹਿਫ਼ਿਲ ਏ ਗ਼ਜ਼ਲ" ਦੇ ਨਾਂ ਹੇਠ ਸਾਹਿਤਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਦੋ ਦਰਜਨ ਸਾਹਿਤਕਾਰਾਂ ਨੂੰ ਵੱਖ- ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮੈਗਜ਼ੀਨ "ਕਾਇਨਾਤ" ਦੇ ਸੰਪਾਦਕ ਅਵਿਨਾਸ਼ ਰਾਣਾ ਨੂੰ "ਸਾਧੂ ਸਿੰਘ ਹਮਦਰਦ ਪੁਰਸਕਾਰ",ਮਦਨ ਮਦਹੋਸ਼ ਨੂੰ "ਮਹਿੰਦੀ ਹਸਨ ਪੁਰਸਕਾਰ" ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ "ਨੰਦ ਲਾਲ ਨੂਰਪੁਰੀ ਪੁਰਸਕਾਰ" ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ "ਕਲਪਨਾ ਚਾਵਲਾ ਪੁਰਸਕਾਰ", ਤਰਲੋਚਨ ਲੋਚੀ ਨੂੰ "ਜਗਜੀਤ ਸਿੰਘ ਗ਼ਜ਼ਲਗੋ ਪੁਰਸਕਾਰ", ਸੁਰਜੀਤ ਸਾਜਨ ਨੂੰ "ਸ਼ਿਵ ਕੁਮਾਰ ਬਟਾਲਵੀ ਪੁਰਸਕਾਰ", ਲਾਲੀ ਕਰਤਾਰਪੁਰੀ ਨੂੰ "ਸੁੱਖਜੀਤ ਸੁੱਖ ਪੁਰਸਕਾਰ", ਕੀਰਤ ਪ੍ਰਤਾਪ ਪੰਨੂ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ" ਬਲਵਿੰਦਰ ਸਰਘੀ ਨੂੰ 
 "ਗੁਰਮੀਤ ਬਾਵਾ ਪੁਰਸਕਾਰ", ਰਕੇਸ਼ ਸਚਦੇਵਾ ਨੂੰ "ਰਘਬੀਰ ਸਿੰਘ ਤੀਰ ਪੁਰਸਕਾਰ", ਜਸਵੀਰ ਸ਼ਰਮਾ ਦੱਦਾਹੂਰ ਨੂੰ "ਧਨੀ ਰਾਮ ਚਾਤ੍ਰਿਕ ਪੁਰਸਕਾਰ", ਪੁਰਸਕਾਰ ਪ੍ਰਦਾਨ ਕੀਤੇ ਗਏ। ਹਾਜ਼ਰ ਸ਼ਾਇਰਾਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਮਹਿਫ਼ਿਲ ਨੂੰ ਕਾਵਿਕ ਰੰਗ ਵਿੱਚ ਰੰਗਿਆ। ਨੰਨੇ ਮੁੰਨੇ ਬਾਲ ਕਲਾਕਾਰ ਕਲਾਕਾਰ ਨੇਕ ਪ੍ਰੀਤ ਵਲਟੋਹਾ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਮੈਗਜ਼ੀਨ "ਸਤਰੰਗੀ" ਦੇ ਦੇ ਸੰਪਾਦਕ ਜਸਬੀਰ ਸਿੰਘ ਝਬਾਲ, ਐਲ.ਆਈ.ਸੀ. ਦੇ ਸੀਨੀਅਰ ਬਰਾਂਚ ਮੈਨੇਜਰ ਤੇ ਸ਼ਾਇਰ ਸੁਭਾਸ਼ ਚੰਦਰ ਝਬਾਲ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਕੱਤਰ ਪ੍ਰਗਟ ਸਿੰਘ ਔਲਖ, ਕੁਲਵੰਤ ਸਿੰਘ ਕੰਤ, ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਹਰਦਰਸ਼ਨ ਸਿੰਘ ਕਮਲ ਸਮੇਤ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ। ਮੰਚ ਸੰਚਾਲਕ ਦੇ ਫਰਜ਼ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਦੇ ਸੰਚਾਲਕ ਹਰਭਜਨ ਸਿੰਘ ਭਗਰੱਥ ਵੱਲੋਂ ਬਖੂਬੀ ਨਿਭਾਏ ਗਏ।
ਕੈਪਸ਼ਨ : 
ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਸਮੇਂ ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ "ਕਲਪਨਾ ਚਾਵਲਾ ਪੁਰਸਕਾਰ" ਨਾਲ ਸਨਮਾਨਿਤ ਕਰਦੇ ਹੋਏ ਤਰਲੋਚਨ ਲੋਚੀ, ਅਵਿਨਾਸ਼ ਰਾਣਾ, ਧਰਵਿੰਦਰ ਸਿੰਘ ਔਲਖ, ਡਾਕਟਰ ਟਿੱਕਾ ਸਿੱਧੂ ਅਤੇ ਪਰਮਪ੍ਰੀਤ ਬਠਿੰਡਾ।

Post a Comment

Previous Post Next Post