ਪਿੰਡ ਰਾਜਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ





ਭੋਗਪੁਰ ਅਧੀਨ ਪੈਂਦੇ ਪਿੰਡ ਰਾਜਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਪ੍ਰੋਗਰਾਮ ਦੇ ਆਰੰਭ ਸਮੇਂ ਆਪਣੇ ਸੰਬੋਧਨ ’ਚ ਪਿੰਡ ਰਾਜਪੁਰ ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਸਾਉਣ ਦੇ ਮਹੀਨੇ ਦਾ ਪੰਜਾਬੀ ਲੋਕ ਜੀਵਨ ਤੇ ਪੰਜਾਬੀ ਸੱਭਿਆਚਾਰ ‘ਚ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ‘ਚ ਅਜਿਹੇ ਤਿਉਹਾਰ ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਦੇ ਪ੍ਰਤੀਕ ਹਨ। ਪਿੰਡ ਦੀਆਂ ਬੱਚੀਆਂ ਅਤੇ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਦੇ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ। ਪਿੰਡ ਦੀਆਂ ਵਿਦਿਆਰਥਣਾਂ ਵੱਲੋਂ ਆਪਣੀਆਂ ਵਿਅਕਤੀਗਤ ਨਾਚ ਪੇਸ਼ਕਾਰੀਆਂ ਦੇ ਨਾਲ਼-ਨਾਲ਼ ਲੋਕ ਨਾਚ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ। ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ’ਚ ਲੋਕ ਬੋਲੀਆਂ ਨਾਲ ਪਿੰਡ ਰਾਜਪੁਰ ’ਚ ਮਨਾਏ ਤੀਆਂ ਦੇ ਤਿਉਹਾਰ ਸਮੇਂ ਬਾਖੂਬੀ ਰੰਗ ਬੰਨਿਆ। ਇਸ ਤਿਉਹਾਰ ਨੂੰ ਸੁਚੱਜਤਾ ਨਾਲ ਮਨਾਉਣ ਲਈ ਪਿੰਡ ਦੇ ਸਰਪੰਚ ਤਰਸੇਮ ਸਿੰਘ, ਜਿੰਦਰ ਕੌਰ ਪੰਚ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਕਰਨਪ੍ਰੀਤ ਕੌਰ, ਸਿਮਰਨਜੀਤ ਕੌਰ, ਰਣਜੀਤ ਕੌਰ, ਰਿਤਿਕਾ, ਮਾਨਵੀ, ਰੀਆ, ਮੁਸਕਾਨ, ਦੀਪਿਕਾ, ਆਵੀਆ, ਆਰਜਾ, ਸੀਮਾ, ਪ੍ਰਭਜੋਤ ਕੌਰ, ਮਾਨਵੀ, ਦਮਨ, ਪਵਨਨੀਤ, ਸ਼ਰਨਦੀਪ ਕੌਰ ਅਤੇ ਸਮੂਹ ਪਿੰਡ ਵਾਸੀਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

Post a Comment

Previous Post Next Post