ਡਿਪਸ ਭੋਗਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ

ਡਿਪਸ ਭੋਗਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ
ਭੋਗਪੁਰ, ਸੁਖਦੇਵ ਲੋਹਾਰੀਆ
ਡਿਪਸ ਭੋਗਪੁਰ ਵਿਖੇ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆ ਵਿੱਚ ਭਾਗ ਲਿਆ। ਯੂਨੀਅਰ ਵਿੰਗ ਦੇ ਵਿਦਿਆਰਥੀਆਂ ਵਿੱਚ ਲੜਕੀਆਂ ਭੈਣਾਂ ਵਲੋਂ ਲੜਕੇ ਭਰਾਵਾਂ ਲਈ ਵਿਸ਼ੇਸ਼ ਰੱਖੜੀ ਤਿਆਰ ਕਰਕੇ ਬੰਨੀ ਗਈ। ਲੜਕਿਆਂ ਨੇ ਉਪਹਾਰ ਭੇਂਟ ਕੀਤੇ।ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋੰ ਰੱਖੜੀ ਬੰਨ੍ਹਣ ਅਤੇ ਤੋਹਫਿਆਂ ਲਈ ਧੰਨਵਾਦ ਪੱਤਰ,ਵਿਸ਼ੇਸ਼ ਕਰਕੇ ਵੰਨ ਸੁਵੰਨੇ, ਰੰਗ ਬਰੰਗੇ ਕਾਰਡ ਤਿਆਰ ਕੀਤੇ ਗਏ। ਇਸ ਮੌਕੇ 'ਤੇ ਡਿਪਸ ਵਿਦਿਆਲਿਆ ਦੇ ਐਮ.ਡੀ. ਸ਼੍ਰੀ ਤਰਵਿੰਦਰ ਸਿੰਘ, ਸੀ.ਈ.ਓ ਮੋਨੀਕਾ ਮੰਡੋਤਰਾ, ਸੀ.ਏ.ਓ ਰਮਣੀਕ, ਸੀ. ਏ.ਓ ਜਸ਼ਨ ਸਿੰਘ, ਚੇਅਰਪਰਸਨ ਸ਼੍ਰੀਮਤੀ ਜਸਵਿੰਦਰ ਕੌਰ, ਵਾਇਸ ਚੇਅਰਪਰਸਨ ਪ੍ਰੀਤਿੰਦਰ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਵੀਨ ਕੌਰ ਨੇ ਰੱਖੜੀ ਦੇ ਤਿਉਹਾਰ ਦੀ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਰੱਖੜੀ ਸੰਬੰਧੀ ਗਤੀਵਿਧੀਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਵਧੀਆ ਕਲਾ ਕੌਸ਼ਲਤਾ ਵਿੱਚ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਆ।

Post a Comment

Previous Post Next Post