ਗੁਰੂ ਰਾਮਦਾਸ ਜੀ ਨੇ ਸ਼ਬਦ ਦੀ ਕਮਾਈ ਨਾਲ ਤੇ ਗੁਰੂ ਚਰਨਾਂ ਵਿਚ ਟਿੱਕ ਕੇ ਕੀਤੀ ਹੋਈ ਸੇਵਾ ਦੇ ਨਾਲ ਪਰਮ ਪੱਦ ਦੀ ਪ੍ਰਾਪਤੀ ਕੀਤੀ। ਇਕ ਉਹਨਾਂ ਨੇ ਸਿਮਰਨ ਕੀਤਾ ਤੇ ਦੂਜਾ ਸੇਵਾ ਕੀਤੀ
ਅਸਲ ਵਿਚ ਸੇਵਾ ਤੇ ਸਿਮਰਨ ਸਿੱਖੀ ਦੇ ਮਾਨੋ ਦੋ ਥੰਮ ਹਨ। ਜਿਨ੍ਹਾਂ ਥੰਮਾਂ ਦੇ ਆਸਰੇ ਸਿੱਖ ਦੀ ਜੀਵਨ ਇਮਾਰਤ ਖਲੋਂਦੀ ਹੈ। ਜਿਨ੍ਹਾਂ ਦੀ ਉਡਾਰੀ ਦੀ ਬਰਕਤ ਨਾਲ ਸਿੱਖ ਆਤਮਕ ਮੰਡਲ ਵਿਚ ਉਡਾਰੀਆਂ ਮਾਰਦਾ ਹੈ। ਸਿਮਰਨ ਤੇ ਸੇਵਾ ਸਿੱਖੀ ਜੀਵਨ ਦੀ ਨੌਕਾ ਦੇ ਦੋ ਚੱਪੂ ਹਨ। ਜਿਵੇਂ ਬੇੜੀ ਨੂੰ ਚੱਪੂ ਮਾਰੀਏ ਤਾਂ ਦਰਿਆ ਦੇ ਪਾਣੀ ਨੂੰ ਚੀਰ ਕੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਲੱਗ ਜਾਂਦੀ ਹੈ।ਇਸੇ ਤਰ੍ਹਾਂ ਜਿਸ ਕੋਲ ਸ਼ਬਦ ਦੀ ਕਮਾਈ ਤੇ ਗੁਰੂ ਦੀ ਦਿੱਤੀ ਹੋਈ ਹੱਥੀ ਸੇਵਾ ਹੈ। ਸਿਮਰਨ ਤੇ ਸੇਵਾ ਦੇ ਚੱਪੂ ਨਾਲ ਸਿੱਖ ਦੇ ਜੀਵਨ ਦੀ ਨੌਕਾ ਵੀ ਕਿਨਾਰੇ ਲੱਗਦੀ ਹੈ।
ਗੁਰੂ ਰਾਮਦਾਸ ਜੀ ਨੇ ਸ਼ਬਦ ਦੀ ਕਮਾਈ ਕੀਤੀ। ਸ਼ਬਦ ਦਾ ਵਿਸ਼ਾ ਕਿੰਨਾਂ ਕੁ ਗੂੜ੍ਹਾ ਹੈ
ਜੇ ਅਸੀ ਬਾਹਰਮੁਖੀ ਅਰਥ ਕਰ ਦੇਈਏ ਤਾਂ ਹੋ ਸਕਦਾ ਹੈ। ਛੇਤੀ ਸਮਝ ਪੈਂਦੇ ਹਨ। ਅਸਲ ਵਿਚ ਸ਼ਬਦ ਨੂੰ ਹਰ ਧਰਮ ਦੇ ਵਿਚ ਸਵੀਕਾਰ ਕੀਤਾ ਗਿਆ ਹੈ।
ਪਰਮਾਤਮਾ ਦੀ ਉਹ ਸ਼ਕਤੀ ਹੈ ਸ਼ਬਦ ਹੈ। ਜਿਸ ਸ਼ਬਦ ਦੀ ਬਰਕਤ ਨਾਲ ਇਕ ਖਿਨ ਵਿਚ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜਾ ਜਾਂਦਾ ਹੈ।
ਸਬਦੁ ਗੁਰੂ ਸੁਰਤਿ ਧੁਨਿ ਚੇਲਾ।।
ਊਹ ਗੁਰੂ ਸ਼ਬਦ ਜਿਸ ਸ਼ਬਦ ਨੇ ਕਰੋੜਾਂ ਬ੍ਰਹਿਮੰਡ ਸਿਰਜੇ ਹਨ। ਉਹ ਸ਼ਬਦ ਜਿਸ ਦੇ ਵਿਚ ਹਰਨ ਤੇ ਭਰਨ ਦੀ ਤਾਕਤ ਹੈ। ਜਿਹੜੀ ਅੰਦਰ ਦੀ ਸੂਰਤ ਹੈ। ਉਸ ਸੁਰਤ ਨੂੰ ਉਸ ਧੁਨ ਵਿਚ ਲਾ ਕੇ ਰੱਖਣਾ। ਇਹ ਹੀ ਸਿੱਖੀ ਦੀ ਅੰਦਰ ਗੰਢ ਹੈ। ਚਿੱਤ ਗੁਰੂ ਦੇ ਸ਼ਬਦ ਵਿਚ ਜੁੜਨ ਦੀ ਸਾਨੂੰ ਪ੍ਰੇਰਨਾ ਦਿੱਤੀ ਗਈ ਹੈ।
ਜਿਸ ਗੁਰੂ ਰਾਮਦਾਸ ਜੀ ਨੇ ਸ਼੍ਦ ਦੀ ਕਮਾਈ ਕਰਕੇ ਪਰਮ ਪੱਦਵੀ ਤੇ ਜਾ ਪਹੁੰਚੇ।
ਰਸਨਾ ਨਾਲ ਜੱਪ ਜੱਪ ਕੇ ਸ਼ਬਦ ਕਮਾਇਆ। ਹਿਰਦੇ ਵਿਚ ਸ਼ਬਦ ਨੂੰ ਟਿਕਾਅ ਕੇ ਸ਼ਬਦ ਕਮਾਇਆ।
ਗੁਰੂ ਰਾਮਦਾਸ ਜੀ ਨੇ ਸ਼ਬਦ ਕਮਾਇਆ। ਜਿਸਨੇ ਸ਼ਬਦ ਕਮਾਉਣਾ ਹੈ। ਉਸਦੀ ਸ਼ੁਰੂਆਤ ਜੱਪ ਤੋਂ ਹੁੰਦੀ ਹੈ।
ਤਿਵ ਗੁਰ ਅਮਰਦਾਸ ਕੇ ਗੁਰੁ ਰਾਮਦਾਸੁ।।
ਇਸ ਤਰ੍ਹਾਂ ਗੁਰੂ ਅਮਰਦਾਸ ਦੀ ਹਜ਼ੂਰੀ ਵਿਚ ਧੰਨ ਗੁਰੂ ਰਾਮਦਾਸ ਰਹੇ। ਕਿਵੇਂ ਹਜ਼ੂਰੀ ਵਿਚ ਰਹੇ। ਸਾਰੀ ਰਾਤ ਕੰਧ ਬਣਾਉਣ ਫਿਰ ਕੰਧ ਡਿੱਗ ਪਈ। ਕਿਸ ਨੇ ਕਿਹਾ ਸੀ ਬਾਬਾ ਲਹਿਣਾ ਜੀ ਕੀ ਸਵੇਰੇ ਦਿਨ ਨਹੀਂ ਚੜ੍ਹਨਾ। ਹੁਣ ਬਣਾਉਂਦੇ ਹੈ ਘੜੀ ਪਿਛੋਂ ਫਿਰ ਡਿੱਗ ਪੈਂਦੀ ਹੈ। ਕਹਿਣ ਲੱਗੇ ਕੀ ਢਹਿ ਪੈਂਦੀ ਹੈ। ਉਹਨਾਂ ਕਿਹਾ ਕੰਧ ਕਹਿੰਦੇ ਹਨ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕੰਧ ਬਣਾ ਰਿਹਾ ਹਾਂ। ਮੈਂ ਤਾਂ ਆਪਣੇ ਹੱਥਾਂ ਨੂੰ ਸਫਲ ਕਰ ਰਿਹਾ ਹਾਂ। ਗੁਰੂ ਦਾ ਹੁਕਮ ਮੰਨ ਕੇ।
ਗੁਰੂ ਰਾਮਦਾਸ ਜੀ ਨੇ ਸ਼ਬਦ ਨੂੰ ਕਮਾਇਆ ਹੈ ਸੇਵਾ ਕੀਤੀ।
ਆਉ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਜੁੜ ਕੇ ਸਿਮਰਨ ਦੇ ਨਾਲ ਸੇਵਾ ਕਰੀਏ। ਗੁਰੂ ਰਾਮਦਾਸ ਮੇਹਰ ਕਰਨ ਇਸ ਮਨੁੱਖਾ ਦੇਹੀ ਨੂੰ ਸਫਲ ਕਰੀਏ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਖੁਸ਼ੀਆਂ ਨਾਲ ਝੋਲੀ ਭਰੀਏ।
ਸਭ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
ਸੁਰਜੀਤ ਸਾਰੰਗ
ਨਵੀਂ ਦਿੱਲੀ 18