ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਇਕਾਈ ਮੋਗਾ ਵੱਲੋਂ ਲਗਾਈ ਗਈ ਸਾਹਿਤ ਕਲਾ ਸਿਰਜਣ ਵਰਕਸ਼ਾਪ:- ਡਾ.ਸਰਬਜੀਤ ਕੌਰ ਬਰਾੜ ਮੋਗਾ

ਮਿਤੀ 24 ਅਕਤੂਬਰ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਲੜਕੇ ਵਿਖੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਇਕਾਈ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਜੀ ਦੀ ਅਗਵਾਈ ਹੇਠ ਅਤੇ ਕੈਪਟਨ ਜਸਵੰਤ ਸਿੰਘ ਜੀ ਦੇ ਸਹਿਯੋਗ ਸਦਕਾ, ਸਭਾ ਦੇ ਮੈਂਬਰਾਂ ਵੱਲੋਂ ਸਾਹਿਤ ਅਤੇ ਕਲਾ ਸਿਰਜਣ ਲਈ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਵੱਖ ਵੱਖ ਮੈਂਬਰ ਸਾਹਿਬਾਨ ਵੱਲੋਂ ਸਾਹਿਤ ਅਤੇ ਕਲਾ ਦੀਆਂ ਅਲੱਗ ਅਲੱਗ ਵਿਧਾਵਾਂ ਦੀ ਰਚਨਾ ਸਬੰਧੀ ਜਾਣਕਾਰੀ ਦਿੱਤੀ ਗਈ। ਸਭਾ ਦੇ ਸਕੱਤਰ ਗੁਰਬਿੰਦਰ ਕੌਰ ਗਿੱਲ ਬੱਧਣੀ ਕਲਾਂ ਵੱਲੋਂ ਸਾਹਿਤ ਦੀ ਰਚਨਾ ਸਬੰਧੀ ਸੂਖਮ ਨੁਕਤਿਆਂ ਬਾਰੇ ਬੱਚਿਆਂ ਨਾਲ ਵਿਚਾਰ ਚਰਚਾ ਕੀਤੀ ਗਈ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਜੀ ਵੱਲੋਂ ਕਵਿਤਾ ਲਿਖਣ ਸਬੰਧੀ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੇ ਨੁਕਤੇ ਸਾਂਝੇ ਕੀਤੇ ਗਏ। ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਕੌਰ ਮੋਗਾ ਵੱਲੋਂ ਨਿਬੰਧ ਲਿਖਣ ਸਬੰਧੀ ਅਤੇ ਮੀਡੀਆ ਇੰਚਾਰਜ ਅਮਨਦੀਪ ਕੌਰ ਡਗਰੂ ਵੱਲੋਂ ਕਹਾਣੀ ਲਿਖਣ ਸਬੰਧੀ ਜ਼ਰੂਰੀ ਨੁਕਤੇ ਬੱਚਿਆਂ ਨਾਲ ਸਾਂਝੇ ਕੀਤੇ ਗਏ ਉਪਰੰਤ 40 ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਅਤੇ ਕਲਾ ਕਿਰਤਾਂ ਨੂੰ ਪੇਸ਼ ਕੀਤਾ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਭਾ ਵੱਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦਾ ਉਦੇਸ਼ ਹੈ ਕਿ ਨਵੀਂ ਪੀੜ੍ਹੀ ਨੂੰ ਕਲਾ ਅਤੇ ਸਾਹਿਤ ਨਾਲ ਜੋੜਿਆ ਜਾਵੇ, ਉਨਾਂ ਦੀ ਮਾਂ ਬੋਲੀ ਪੰਜਾਬੀ ਨਾਲ ਵਧ ਰਹੀ ਵੱਖਰਤਾ ਨੂੰ ਘਟਾ ਕੇ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ, ਉਹਨਾਂ ਵਿੱਚ ਸਾਹਿਤਿਕ ਅਤੇ ਕਲਾਤਮਿਕ ਰੁਚੀਆਂ ਪੈਦਾ ਕਰਕੇ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਮੋਗਾ ਜ਼ਿਲ੍ਹੇ ਵਿੱਚ ਕਿਸੇ ਸਾਹਿਤਿਕ ਸਭਾ ਵੱਲੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਹਿਤ ਅਤੇ ਕਲਾ ਦੇ ਖੇਤਰ ਨਾਲ ਜੋੜਿਆ ਜਾ ਸਕੇ। ਅਜੇ ਇਹ ਉਪਰਾਲਿਆਂ ਸਦਕਾ ਬਹੁਤ ਸਾਰੇ ਨਵੇਂ ਨੰਨ੍ਹੇ ਸਾਹਿਤਕਾਰ ਸਾਹਮਣੇ ਆਉਣਗੇ ਜੋ ਕਿ ਮੋਗਾ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ।ਡਾਕਟਰ ਬਰਾੜ ਨੇ ਦੱਸਿਆ ਕੇ ਆਉਣ ਵਾਲੇ ਸਮੇਂ ਵਿੱਚ ਸਮੇਂ ਸਮੇਂ ਸਿਰ ਇਹ ਵਰਕਸ਼ਾਪ ਵੱਖ ਵੱਖ ਸਕੂਲਾਂ ਵਿੱਚ ਲਗਾਈਆਂ ਜਾਣਗੀਆਂ ਤਾਂ ਜੋ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਾਹਿਤ ਨਾਲ ਜੁੜਨ ਦੀ ਰੁਚੀ ਰੱਖਣ।ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਲਾਭਦਾਇਕ ਸਿੱਧ ਹੋਣਗੀਆਂ।ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਵਰਕਸ਼ਾਪ ਸੰਭਵ ਹੋਈ ਹੈ। ਇਸ ਵਰਕਸ਼ਾਪ ਵਿੱਚ ਸਕੂਲ ਦੇ ਅਧਿਆਪਕ ਕੈਪਟਨ ਜਸਵੰਤ ਸਿੰਘ ਤੋਂ ਇਲਾਵਾ ਸਭਾ ਦੇ ਮੈਂਬਰਾਂ ਡਾਕਟਰ ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ, ਗੁਰਬਿੰਦਰ ਕੌਰ ਗਿੱਲ ਬੱਧਣੀ ਕਲਾਂ, , ਅਮਨਦੀਪ ਕੌਰ ਡਗਰੂ, ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਮਿਤਾ ਕੁਮਾਰੀ ਮੈਹਨ ਅਤੇ ਕ੍ਰਿਸ਼ਨ ਪ੍ਰਤਾਪ ਮੈਹਨ ਜੀ ਨੇ ਸਹਿਯੋਗ ਦਿੱਤਾ। ਸਭਾ ਦੇ ਇਸ ਉਪਰਾਲੇ ਸਬੰਧੀ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਵੱਲੋਂ ਸਭਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸਭਾ ਦੇ ਯਤਨਾਂ ਸਦਕਾ ਨਵੀਂ ਪਨੀਰੀ ਸਭਾ ਨਾਲ ਜੁੜ ਰਹੀ ਹੈ ਜੋ ਕਿ ਅਲੱਗ ਅਲੱਗ ਵਿਧਾ ਜਿਵੇਂ ਕਿ ਕਹਾਣੀ, ਕਵਿਤਾ ਆਦਿ ਵਿੱਚ ਮੌਲਿਕ ਰਚਨਾਵਾਂ ਲਿਖਦੀ ਹੈ। ਸਭਾ ਵੱਲੋਂ ਭਵਿੱਖ ਵਿੱਚ ਵੀ ਹੋਰ ਸਕੂਲਾਂ ਨਾਲ ਰਾਬਤਾ ਕਰਕੇ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਾਹਿਤ ਸਭਾ, ਸਾਹਿਤ ਰਚਨਾ ਅਤੇ ਕਲਾ ਦੇ ਖੇਤਰ ਨਾਲ ਜੋੜਨ ਦੇ ਭਰਪੂਰ ਯਤਨ ਕੀਤੇ ਜਾਣਗੇ।

Post a Comment

Previous Post Next Post