ਹਿਆਣਾ ਖੁਰਦ ਦੀ ਪੰਚਾਇਤ ਅਤੇ ਬੀ ਪੀ ਈ ਓ ਬਲਾਕ ਬਾਬਰਪੁਰ ਵੱਲੋਂ ਉਂਕਾਰ ਸਿੰਘ ਤੇਜੇ ਦਾ ਵਿਸ਼ੇਸ਼ ਸਨਮਾਨ
ਪਿਛਲੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਹੋਈ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਅਹਿਮ ਭੂਮਿਕਾ ਨਿਭਾਉਣ ਬਦਲੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦਾ ਸੋਨੇ ਦੇ ਮੈਡਲ ਨਾਲ ਸ੍ਰੀ ਸੁੱਖੀ ਬਾਠ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਨਮਾਨ ਕੀਤਾ ਗਿਆ। ਇਸ ਮਾਣਮੱਤੀ ਪ੍ਰਾਪਤੀ ਤੇ ਇਲਾਕਾ ਵਾਸੀਆਂ ਤੇ ਸਾਥੀ ਅਧਿਆਪਕਾਂ ਨੂੰ ਖੁਸ਼ੀ ਮਨਾਈ। ਜਿਸ ਤਹਿਤ ਕੱਲ ਸ. ਐਲੀ. ਸਕੂਲ ਹਿਆਣਾ ਖੁਰਦ ਵਿਖੇ ਇਸ ਪਿੰਡ ਦੀ ਪੰਚਾਇਤ, ਬੀ ਪੀ ਈ ਓ ਬਲਾਕ ਬਾਬਰਪੁਰ, ਸੈਂਟਰ ਹੈਡ ਟੀਚਰ ਅਜਨੌਦਾ ਕਲਾਂ ਅਤੇ ਅਧਿਆਪਕ ਸਾਥੀਆਂ ਵੱਲੋਂ ਇਹਨਾਂ ਦਾ ਫੇਰ ਤੋਂ ਸਨਮਾਨ ਕੀਤਾ ਗਿਆ। ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਲਖਵੀਰ ਸਿੰਘ ਵੱਲੋਂ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ। ਉਂਕਾਰ ਸਿੰਘ ਤੇਜੇ ਨੇ ਮਾਸਟਰ ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਅਵਾਰਡ ਉਹਨਾਂ ਸਾਰੇ ਮੈਂਬਰਾਂ ਦਾ ਏ ਜੋ ਇਸ ਪ੍ਰੋਜੈਕਟ ਲਈ ਦਿਨ ਰਾਤ ਸੇਵਾ ਕਰ ਰਹੇ ਹਨ। ਇਸ ਮੌਕੇ ਲਖਵੀਰ ਸਿੰਘ ਅਜਨੌਦਾ ਕਲਾਂ, ਅਵਤਾਰ ਸਿੰਘ, ਜਗਜੀਤ ਸਿੰਘ, ਸੁਰਿੰਦਰ ਸਿੰਘ, ਸੋਨੀ ਧਾਲੀਵਾਲ, ਆਂਚਲ ਸਿੰਗਲਾ, ਜਗਪਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।