ਭੋਗਪੁਰ ਅੱਜ ਮਿਤੀ 3/11/2024 ਨੂੰ ਵਾਲਮੀਕੀ ਟਾਈਗਰ ਫੋਰਸ ਆਲ ਇੰਡੀਆ ਵੱਲੋਂ ਸ਼ਹਿਰ ਭੋਗਪੁਰ (ਜਲੰਧਰ) ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਜਿੱਸ ਵਿੱਚ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਬਿਸ਼ਨ ਬਹਿਰਾਮ ਪ੍ਰਧਾਨ ਪੰਜਾਬ ਸਾਂਝਾ ਮੋਰਚਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਸ਼ਹਿਰ ਦੇ ਵੱਖ ਵੱਖ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਵਾਲਮੀਕਨ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੇ ਖੋਸਲਾ ਜੀ,ਵਾਈਸ ਪ੍ਰਧਾਨ ਵਿੱਕੀ ਚੀਦਾ,ਭੀਮ ਆਰਮੀ ਤੋਂ ਸੰਨੀ ਜੱਸਲ,ਬਲਜੀਤ ਸਿੰਘ ਜੀ,ਜਿਲ੍ਹਾ ਪ੍ਰਧਾਨ ਪਰਦੀਪ ਸਿੰਘ, ਅਤੇ ਹੋਰ ਸਾਥੀਆਂ ਸਮੇਤ ਪਹੁੰਚੇ ਜਿੱਥੇ ਪ੍ਰਧਾਨ ਅਜੇ ਖੋਸਲਾ ਨੇ ਦੱਸਿਆ ਕਿ ਇਹ ਸੰਸਥਾ ਹਰ ਇਕ ਲੋੜਵੰਦ ਵਿਅਕਤੀ ਅਤੇ ਦਬੇ ਕੁਚਲੇ ਲੋਕਾਂ ਦੀ ਬਾਂਹ ਫੜਨ ਲਈ ਬਚਨ ਬਧ ਹੈ ਅਤੇ ਉਹਨਾਂ ਦੀ ਆਵਾਜ਼ ਬਣਨ ਦਾ ਕੰਮ ਕਰਦੀ ਹੈ।
ਇਸ ਮੌਕੇ ਜੱਸ ਕਲਿਆਣ ਰਾਵਣ ਨੂੰ ਜਿਲ੍ਹਾ ਜਲੰਧਰ ਦਾ ਪ੍ਰਧਾਨ ਅਤੇ ਸੁਖਦੇਵ ਸਿੰਘ ਭੰਗੂ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਅਹੁਦਾ ਮਿਲਣ ਤੇ ਜੱਸ ਕਲਿਆਣ ਰਾਵਣ ਵੱਲੋਂ ਅਜੇ ਖੋਸਲਾ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਜੋਂ ਜੁੰਮੇਵਾਰੀ ਸਾਨੂੰ ਮਿਲੀ ਹੈ ਉਸ ਨੂੰ ਮੈ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਇਲਾਕਾ ਨਿਵਾਸੀਆਂ ਲਈ ਹਰ ਟਾਈਮ ਖੜਾ ਰਹਾਂਗਾ।
ਇਸ ਮੌਕੇ ਭੋਗਪੁਰ ਇਲਾਕੇ ਤੋਂ, ਵਿਵੇਕ ਖੰਨਾ,ਐਮ ਸੀ ਰਕੇਸ਼ ਕੁਮਾਰ ਬੱਗਾ,ਪ੍ਰਧਾਨ ਸਰਵਣ ਸਿੰਘ ਭੱਟੀ ਬਿੰਨਪਾਲਕੇ,ਸ਼ਿੰਦਾ ਆਦੀਆ ,ਸੰਨੀ ਕਲਿਆਣ,ਰਵੀ ਕਲਿਆਣ,ਡੇਵਿਡ,ਕੇਵਲ ਰਾਮ,ਪਾਸਟਰ ਦਲਵੀਰ ਗਿੱਲ ਟਾਂਡਾ ਐਸੋਸੀਏਸ਼ਨ ਚੇਅਰਮੈਨ ,ਪਾਸਟਰ ਗੁਰਜੀਤ ਸਿੰਘ ,ਅਜੇ ਖਾਨ,ਮਨੀ ਗੁਰਾਲਾ ਚੇਅਰਮੈਨ ਟਾਂਡਾ, ਅਤੇ ਹੋਰ ਸਾਥੀ ਮੌਜੂਦ ਸਨ