ਟੀ ਬੀ ਦੀ ਬੀਮਾਰੀ ਦੇ ਇਲਾਜਯੋਗ ਹੈ -2025 ਟੀ ਬੀ ਖਾਤਮਾ ਪ੍ਰੋਗਰਾਮ - ਡਾ਼ ਰਿਚਰਡ ਓਹਰੀ

ਟੀ ਬੀ ਦੀ ਬੀਮਾਰੀ ਦੇ ਇਲਾਜਯੋਗ ਹੈ -2025 ਟੀ ਬੀ ਖਾਤਮਾ ਪ੍ਰੋਗਰਾਮ - ਡਾ਼ ਰਿਚਰਡ ਓਹਰੀ
ਕਾਲਾ ਬੱਕਰਾ 11/12/2024 ਪੰਜਾਬ ਸਰਕਾਰ ਦੇ ਹੁਕਮਾਂ ਨਾਲ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਮਿਤੀ 7/12/2024 ਤੋਂ ਸੀ ਐਚ ਸੀ ਕਾਲਾ ਬੱਕਰਾ ਦੇ ਅਧੀਨ ਪਿੰਡਾਂ ਦੇ ਏਰੀਏ ਵਿੱਚ ਟੀ ਬੀ ਦੇ ਖਾਤਮੇ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਹੈਲਥ ਵੈਲਨੈਸ ਸੈਂਟਰਾਂ ਵਿੱਚ ਤਾਇਨਾਤ ਸਟਾਫ਼ ਦੀ ਮੱਦਦ ਨਾਲ ਆਸ਼ਾ ਵਰਕਰ ਆਪਣੇ ਆਪਣੇ ਪਿੰਡ ਵਿੱਚ ਸਰਵੇ ਕਰਕੇ ਟੀ ਬੀ ਦੇ ਮਰੀਜ਼ਾਂ ਲੱਭ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਓਹਰੀ ਜੀ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਕਾਲਾ ਬੱਕਰਾ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਟੀ ਬੀ ਇੱਕ ਬਹੁਤ ਹੀ ਘਾਤਕ ਬੀਮਾਰੀ ਹੈ ਜੋਂ ਘਰਦਿਆਂ ਸਾਰਿਆਂ ਜੀਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ, ਇਸ ਤੋਂ ਇਲਾਵਾ ਇਹ ਆਸ ਪਾਸ ਦੇ ਲੋਕਾਂ ਨੂੰ ਜਿਹੜੇ ਟੀ ਬੀ ਮਰੀਜ਼ ਦੇ ਸਪੰਰਕ ਵਿਚ ਵਿਚ ਆਉਂਦੇ ਹਨ ਉਨ੍ਹਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਬੀਮਾਰੀ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਬਹੁਤ ਜਲਦੀ ਆਪਣੀ ਲਪੇਟ ਵਿੱਚ ਲੈਂਦੀ ਹੈ। ਜੇਕਰ ਬੱਚਿਆਂ ਨੂੰ ਇਸ ਬੀਮਾਰੀ ਦੀ ਲਾਗ ਲੱਗ ਜਾਵੇ ਤਾਂ ਬੱਚਿਆਂ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਜ਼ੇਕਰ ਸਮੇਂ ਸਿਰ ਇਹ ਦਾ ਇਲਾਜ ਸ਼ੁਰੂ ਕਰ ਲਿਆ ਜਾਵੇ ਤਾਂ ਇਹ ਬੀਮਾਰੀ ਇਲਾਜਯੋਗ ਹੈ। ਸਮੇਂ ਸਿਰ ਇਲਾਜ ਸ਼ੁਰੂ ਹੋ ਜਾਣ ਤੇ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਜਾ ਸਕਦਾ ਹੈ। ਟੀ ਬੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ । ਆਸ਼ਾ ਵਰਕਰਾਂ ਦੀ ਮੀਟਿੰਗ ਦੌਰਾਨ ਡਾ ਓਹਰੀ ਵੱਲੋਂ ਉਨ੍ਹਾਂ ਨੂੰ ਤਨਦੇਹੀ ਨਾਲ ਸਰਵੇ ਕਰਨ ਲਈ ਪ੍ਰੇਰਿਤ ਕੀਤਾ ਗਿਆ ।

Post a Comment

Previous Post Next Post