ਕਲਾ ਅਤੇ ਸਾਹਿਤ ਸਿਰਜਣ ਮੁਕਾਬਲੇ ਭਲਕੇ:- ਡਾ. ਸਰਬਜੀਤ ਕੌਰ ਬਰਾੜ ਮੋਗਾ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਮੋਗਾ ਵੱਲੋਂ ਕੱਲ੍ਹ ਮਿਤੀ 7 ਦਸੰਬਰ 2024 ਨੂੰ ਸੰਤੋਸ਼ ਸੇਠੀ ਹਾਲ, ਸ਼ਹੀਦੀ ਪਾਰਕ, ਮੋਗਾ ਵਿਖੇ ਕਲਾ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾ ਰਹੇ ਹਨ। ਮੋਗਾ ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਸਭਾ ਵੱਲੋਂ ਸਕੂਲੀ ਵਿਦਿਆਰਥੀਆਂ ਦੁਆਰਾ ਆਪਣੀ ਕਲਾ ਦੇ ਪ੍ਰਗਟਾਵੇ ਲਈ ਇਕ ਵੱਡਾ ਪਲੇਟਫਾਰਮ ਦਿੱਤਾ ਜਾ ਰਿਹਾ ਹੈ, ਜਿੱਥੇ ਵੱਖ ਵੱਖ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ 120 ਵਿਦਿਆਰਥੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ ਜਿਨਾਂ ਨੂੰ 30 ਜੱਜਾਂ ਅਤੇ 3 ਜੱਜ ਐਂਕਸ਼ਨ ਕਮੇਟੀ ਵਜੋਂ ਜੱਜਮੈਂਟ ਕੀਤਾ ਜਾਵੇਗਾ।