–ਜਲੰਧਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਜਾਂਚਣ ਦੇ ਉਦੇਸ਼ ਨਾਲ 7 ਮਈ ਨੂੰ ਰਾਤ 8 ਵਜੇ ਤੋਂ 9 ਵਜੇ ਤਕ ਇਕ

ਭੋਗਪੁਰ ਤੋਂ (ਗੁਰਵਿੰਦਰ ਸਿੰਘ )ਜਲੰਧਰ –ਜਲੰਧਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਜਾਂਚਣ ਦੇ ਉਦੇਸ਼ ਨਾਲ 7 ਮਈ ਨੂੰ ਰਾਤ 8 ਵਜੇ ਤੋਂ 9 ਵਜੇ ਤਕ ਇਕ ਘੰਟੇ ਦੀ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇਕ ਅਗਾਊਂ ਅਭਿਆਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਡਾ. ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਹ ਅਭਿਆਸ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਰਿਹਾ ਹੈ, ਤਾਂਕਿ ਕਿਸੇ ਆਫ਼ਤ, ਜੰਗ ਜਾਂ ਹੋਰ ਸੰਕਟ ਦੀ ਸਥਿਤੀ ਵਿਚ ਬਿਜਲੀ ਬੰਦ ਰਹਿਣ ਦੇ ਹਾਲਾਤ ਵਿਚ ਨਾਰਰਿਕਾਂ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਛਾਉਣੀ ਇਲਾਕੇ ਵਿਚ ਇਸ ਦਾ ਅਗਾਊਂ ਅਭਿਆਸ ਮੰਗਲਵਾਰ ਰਾਤੀਂ 8 ਤੋਂ 9 ਵਿਚਕਾਰ ਕੀਤਾ ਗਿਆ, ਜਦਕਿ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਿਚ ਇਹ ਅਭਿਆਸ 7 ਮਈ ਨੂੰ ਇਸੇ ਸਮੇਂ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਲੈਕਆਊਟ ਅਭਿਆਸ ਦਾ ਉਦੇਸ਼ ਸਿਰਫ਼ ਸਾਡੀਆਂ ਤਿਆਰੀਆਂ ਦੀ ਜਾਂਚ ਕਰਨਾ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਸਲੀ ਹੰਗਾਮੀ ਸਥਿਤੀ ਨਹੀਂ ਹੈ, ਇਸ ਲਈ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਘਬਰਾਉਣ ਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ।

Post a Comment

Previous Post Next Post