ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੇ ਵੋਕੇਸ਼ਨਲ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਲਹਿਰਾਇਆ ਕਾਮਯਾਬੀ ਦਾ ਝੰਡਾ
ਜਖੇਪਲ: ਸਰਕਾਰੀ ਸੀਨੀਅਰ ਸੈਕੰਡਰੀ ਸਮਰਥ ਸਕੂਲ ਜਖੇਪਲ (ਮਾਨਸਾ) ਦੇ ਵਿਦਿਆਰਥੀਆਂ ਨੇ ਸੈਸ਼ਨ 2024-25 ਦੌਰਾਨ ਬਾਰਵੀਂ ਵੋਕੇਸ਼ਨਲ ਟੈਕਸਟਾਈਲ ਵਿਭਾਗ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦਿੰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ।
ਵਿਸ਼ੇਸ਼ ਤੌਰ 'ਤੇ ਰਵੀ ਸਿੰਘ ਨੇ CWSN ਵਿਭਾਗ ਵਿੱਚ ਪਹਿਲਾ ਵਿਸ਼ੇਸ਼ ਸਥਾਨ ਹਾਸਲ ਕਰਕੇ ਸਕੂਲ ਲਈ ਮਾਣ ਵਧਾਇਆ। ਗੁਰਵਿੰਦਰ ਸਿੰਘ ਨੇ 351 ਅੰਕ (69.4%) ਹਾਸਲ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗੁਰਜਿੰਦਰ ਸਿੰਘ ਨੇ 344/500 ਅੰਕਾਂ ਨਾਲ ਪਹਿਲਾਂ ਸਥਾਨ ਅਤੇ ਸਤਿਗੁਰ ਸਿੰਘ ਨੇ 342/500 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਉੱਲੇਖਣੀ ਸਫਲਤਾ ਲਈ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ੍ਰੀ ਮੁਨੀਸ਼ ਵਰਮਾ ਜੀ, ਬਲਾਕ ਸੀਐਮਐਮ ਸ੍ਰੀ ਵਿਪਨ ਦਾਵਲਾ ਜੀ, ਸਮੂਹ ਅਧਿਆਪਕ ਟੀਮ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਸਕੂਲ ਪ੍ਰਬੰਧਨ ਕਮੇਟੀ ਨੇ ਵੀ ਸਫਲ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।