ਤਿੰਨ ਰੋਜ਼ਾ ਲਘੂ ਫ਼ਿਲਮ ਫੈਸਟੀਵਲ ਚੰਗੇ ਉਦੇਸ਼ਾਂ ਨਾਲ਼ ਸਮਾਪਤ ਹੋਇਆ।

ਤਿੰਨ ਰੋਜ਼ਾ ਲਘੂ ਫ਼ਿਲਮ ਫੈਸਟੀਵਲ ਚੰਗੇ ਉਦੇਸ਼ਾਂ ਨਾਲ ਸਮਾਪਤ ।
ਲਘੂ ਫ਼ਿਲਮਾਂ ਰਾਹੀਂ ਹੀ ਵੱਡੇ ਪਰਦੇ ਦਾ ਰਾਹ ਨਿਕਲਦਾ ਹੈ -ਮੈਡਮ ਨਿਰਮਲ ਰਿਸ਼ੀ ਜੀ।
 ਪੰਜਾਬੀ ਰੰਗਮੰਚ ਅਤੇ ਸਿਨੇਮਾ ਨਾਲ਼ ਸਬੰਧਿਤ ਸਿਰਮੌਰ ਸੰਸਥਾ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ, (ਪਫ਼ਟਾ)ਰਜਿ. ਵੱਲੋਂ ਚੰਡੀਗੜ੍ਹ ਯੂਨੀਵਰਸਟੀ, ਘੜੂੰਆਂ ਦੇ ਸਹਿਯੋਗ ਨਾਲ਼ ਪੰਜਾਬੀ ਫਿਲਮਾਂ ਦੇ ਮਰਹੂਮ ਕਲਾਕਾਰ ਅਤੇ ਆਪਣੇ ਸਮੇਂ ਦੇ ਮਕਬੂਲ ਕਲਾਕਾਰ,ਨਿਰਮਾਤਾ ਅਤੇ ਨਿਰਦੇਸ਼ਕ ਵਰਿੰਦਰ ਜੀ ਨੂੰ ਸਮਰਪਿਤ ਤਿੰਨ -ਰੋਜਾ਼ ਲਘੂ ਫ਼ਿਲਮ ਫੈਸਟੀਵਲ ਕਰਵਾਇਆ ਗਿਆ। ਇਸ ਲਘੂ ਫ਼ਿਲਮ ਫੈਸਟੀਵਲ ਵਿੱਚ 15 ਫ਼ਿਲਮਾਂ ਇਸ ਮੁਕਾਬਲੇ ਵਿੱਚ ਵਿਖਾਈਆਂ ਗਈਆਂ ਜਿੰਨਾਂ ਵਿੱਚ ਮੁਹੱਬਤ ਦੀ ਮਿੱਟੀ, ਬਰਾਬਰੀ, ਬੀਜ, ਸੋ ਚੋਂ ਦੋ, ਗੁਨਾਹਾਂ ਦੇ ਫ਼ੁੱਲ, ਕਿਰਦਾਰ, ਮੁਨਾਫ਼ਾ, ਅੰਗਰੇਜ਼ੀ ਵਾਲੀ ਮੈਡਮ, ਅਨਪੜ੍ਹ, ਤਿ੍ਸ਼ੰਕੂ, ਤਿੰਨ ਸਵਾਲ, ਦਰਾਰ, ਪਾਣੀ, ਪੱਗ ਅਤੇ ਚਾਹ ਦਾ ਕੱਪ ਸਨ। ਅੱਜ ਤੀਜੇ ਅਤੇ ਆਖਰੀ ਦਿਨ ਦੇ ਸਮਾਪਤੀ ਸਮਾਰੋਹ ਸਮੇਂ ਬੋਲਦਿਆਂ ਸੰਸਥਾ ਦੀ ਪ੍ਰਧਾਨ ਪਦਮ ਸ਼੍ਰੀ ਮੈਡਮ ਨਿਰਮਲ ਰਿਸ਼ੀ ਨੇ ਕਿਹਾ ਕਿ ਇਹ ਫ਼ਿਲਮਾਂ ਸਾਡੇ ਵੱਡੇ ਪਰਦੇ ਲਈ ਸਾਨੂੰ ਨਵੇਂ- ਨਵੇਂ ਕਲਾਕਾਰ ਅਤੇ ਤਕਨੀਕੀ ਕਲਾਕਾਰ ਦੇਣਗੀਆਂ ਅਤੇ ਰੰਗਮੰਚ ਦੇ ਨਾਲ਼- -ਨਾਲ਼ ਸਿਨੇਮਾ ਵੱਲ ਆਉਣ ਵਾਲੇ ਨਵੇਂ ਸਿੱਖਿਆਰਥੀਆਂ ਲਈ ਰਾਹ ਖੋਲ੍ਹਣਗੀਆਂ। ਅੱਜ ਆਖ਼ਰੀ ਦਿਨ ਲਘੂ ਫਿਲਮਾਂ ਦੇ ਮਹੱਤਵ 'ਤੇ ਖ਼ਾਸ ਵਿਚਾਰ- ਚਰਚਾ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਭਾਰਤ ਭੂਸ਼ਨ ਵਰਮਾ,ਸਵਿਤਾ ਭੱਟੀ, ਸੁਨੀਤਾ ਧੀਰ, ਹਰਬਖ਼ਸ਼ ਲਾਟਾ, ਅਮਰਦੀਪ ਗਿੱਲ ਅਤੇ ਦੀਪਕ ਚਨਾਰਥਲ ਨੇ ਭਾਗ ਲਿਆ। ਸਾਰੀਆਂ ਪੇਸ਼ ਹੋਈਆਂ ਫਿਲਮਾਂ ਨੂੰ ਉਤਸ਼ਾਹਿਤ ਕਰਦੇ ਹੋਏ ਬਣਦਾ ਮਾਣ -ਸਨਮਾਨ ਦਿੱਤਾ ਗਿਆ। ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਫ਼ਿਲਮ ਮੁਨਾਫ਼ਾ, ਪਾਣੀ ਅਤੇ ਮੁਹੱਬਤ ਦੀ ਮਿੱਟੀ ਨੂੰ 11000/- ਰੁਪਏ 9000/- ਅਤੇ 7000/- ਰੁਪਏ ਦਾ ਨਗਦ ਇਨਾਮ ਅਤੇ ਮਾਣ- ਸਨਮਾਨ ਸਮੇਤ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਮਰਹੂਮ ਕਲਾਕਾਰ ਵਰਿੰਦਰ ਜੀ ਨੂੰ ਯਾਦ ਕਰਦਿਆਂ ਇੱਕ ਛੋਟੀ ਜਿਹੀ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ। ਪਫ਼ਟਾ ਦੇ ਸਕੱਤਰ ਸ੍ਰੀ ਬੀ.ਐਨ. ਸ਼ਰਮਾ ਨੇ ਅਜਿਹੇ ਰੰਗਮੰਚ ਅਤੇ ਸਿਨੇਮਾ ਦੀ ਗੱਲ ਕਰਦੇ ਪ੍ਰੋਗਰਾਮਾਂ ਦੀ ਲੜੀ ਹਰ ਸਾਲ ਕਰਨ ਦੀ ਗੱਲ ਕੀਤੀ ਅਤੇ ਸ਼ਵਿੰਦਰ ਮਾਹਲ ਨੇ ਕਲਾਕਾਰਾਂ ਨੂੰ ਵੀ ਇਸ ਸੰਸਥਾ ਨਾਲ ਵੱਧ- ਚੜ੍ਹ ਕੇ ਜੁੜਨ ਦਾ ਸੱਦਾ ਦਿੱਤਾ। ਇਸ ਸਮਾਰੋਹ ਨੂੰ ਨੇਪਰੇ ਚਾੜ੍ਹਨ ਵਿੱਚ ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ, ਪੂਨਮ ਸੂਦ, ਦੀਦਾਰ ਗਿੱਲ, ਬਨਿੰਦਰ ਬੰਨੀ, ਤਰਸੇਮ ਪੌਲ,ਪਰਮਜੀਤ ਭੰਗੂ, ਦਿਲਾਵਰ ਸਿੱਧੂ, ਸੁਰਿੰਦਰ ਰਿਹਾਲ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਨਿਰਭੈ ਗਿੱਲ, ਸੁਖਜੀਤ ਕੌਰ ਗਾਇਕਾ (ਮੁਹੰਮਦ ਸਦੀਕ ਨਾਲ ਦੋਗਾਣਿਆਂ ਵਾਲੀ), ਨਿਰਦੇਸ਼ਕ ਮਨਦੀਪ ਬੈਨੀਪਾਲ, ਉਦੇ ਪ੍ਰਤਾਪ ਸਿੰਘ, ਮਨਦੀਪ ਚਾਹਲ, ਮਨਪ੍ਰੀਤ ਬਰਾੜ, ਭਗਵੰਤ ਕੰਗ, ਡਾ. ਰਣਜੀਤ ਸ਼ਰਮਾ, ਵਿਨੋਦ ਸ਼ਰਮਾ, ਸਰਦਾਰਾ ਸਿੰਘ ਚੀਮਾ, ਸੋਨੀ ਧਾਲੀਵਾਲ, ਹਰਵਿੰਦਰ ਤਤਲਾ, ਤੇਜਿੰਦਰ ਤੂਰ, ਲੇਖਿਕਾ ਦੀਪਤੀ ਬਬੂਟਾ, ਕੁਲਦੀਪ ਕੌਰ ਪਟਿਆਲਾ, ਜਤਿੰਦਰ ਹਾਂਸ, ਗੀਤਕਾਰ ਭੱਟੀ ਭੜੀਵਾਲਾ, ਚੰਨਣ ਸਿੰਘ ਬਾਜਵਾ, ਇਕੱਤਰ ਸਿੰਘ, ਜਸਵਿੰਦਰ ਮਕੜੌਨਾ, ਹਰਵਿੰਦਰ ਔਜਲਾ ,ਮੋਹਨ ਬੱਗਣ ਅਤੇ ਅਮਨਦੀਪ ਜੌਹਲ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ।

Post a Comment

Previous Post Next Post