ਨਗਰ ਕੌਂਸਲ ਭੋਗਪੁਰ ਵਲੋਂ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨਾਲ ਕੀਤੀ ਗਈ ਮੀਟਿੰਗ

ਭੋਗਪੁਰ ਤੋਂ( ਗੁਰਵਿੰਦਰ ਸਿੰਘ )ਨਗਰ ਕੌਂਸਲ ਭੋਗਪੁਰ ਵਲੋਂ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨਾਲ ਮੀਟਿੰਗ ਕੀਤੀ। ਗਈ। ਇਸ ਦੌਰਾਨ ਸ੍ਰੀ ਰਾਜੀਵ ਕੁਮਾਰ ਓਬਰਾਏ ਕਾਰਜ ਸਾਧਕ ਅਫਸਰ ਜੀ ਵਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮਿਤੀ 31/08/2025 ਤੱਕ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰਨ ਤੇ ਪੈਨਲਟੀ ਅਤੇ ਵਿਆਜ ਤੇ ਛੋਟ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਛੋਟ ਦਾ ਵੱਧ ਤੋ ਵੱਧ ਲਾਭ ਉਠਾਓ ਅਤੇ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31/08/2025 ਤੋ ਪਹਿਲਾਂ ਜਮ੍ਹਾਂ ਕਰਵਾਉ। ਜੇਕਰ ਮਿਤੀ 31/08/2025 ਤੱਕ ਆਪ ਵਲੋ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀ ਕਰਵਾਇਆ ਗਿਆ ਤਾਂ ਸਰਕਾਰ ਵਲੋਂ ਮਿਤੀ 31/08/2025 ਤੋ ਬਾਅਦ ਆਪ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਮਿਤੀ 31/08/2025 ਤੋ ਪਹਿਲਾਂ-ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਕੇ ਸਰਕਾਰ ਵਲੋਂ ਦਿੱਤੀ ਗਈ ਸਕੀਮ ਦਾ ਲਾਭ ਉਠਾਇਆ ਜਾਵੇ।

Post a Comment

Previous Post Next Post