ਬਾਬੂ ਸ੍ਰੀ ਦੀਪ ਚੰਦ ਜੀ ਦੀ ਪਹਿਲੀ ਬਰਸੀ ਤੇ ਵਿਸ਼ੇਸ਼ ਲਿਖ਼ਤ

ਬਾਬੂ ਸ੍ਰੀ ਦੀਪ ਚੰਦ ਜੀ ਦੀ ਪਹਿਲੀ ਬਰਸੀ ਤੇ ਵਿਸ਼ੇਸ਼ 


ਬਾਪੂ’ ਉਹ ਰੱਬ ਦਾ ਇਕ ਤੋਹਫ਼ਾ ਹੈ, ਜੋ ਆਪਣੇ ਬਾਰੇ ਕੁਝ ਨਹੀ ਸੋਚਦਾ ਪਰ ਸਦਾ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਰਹਿੰਦਾ ਹੈ। ਹਰ ਮੁਸ਼ਕਿਲ ਆਸਾਨ ਹੁੰਦੀ ਹੈ, ਜਦੋਂ ਪਿਤਾ ਨਾਲ਼ ਹੋਵੇ।ਪਿਤਾ ਸੁਭਾਅ ਦਾ ਗਰਮ, ਪਰ ਦਿਲ ਦਾ ਨਰਮ, ਉਹ ਮਾਂ ਤੋਂ ਵੀ ਜਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ।ਮਾਂ ਪਿਆਰ ਲੁਕਾਉਂਦੀ ਨਹੀਂ, ਪਿਤਾ ਪਿਆਰ ਦਿਖਾਉਂਦਾ ਨਹੀਂ।
ਮਾਤਾ-ਪਿਤਾ ਕੁਦਰਤ ਵੱਲੋਂ ਭੇਜੇ ਹੋਏ ਅਜਿਹੇ ਦੂਤ ਹਨ, ਜੋ ਬਿਨ੍ਹਾਂ ਕਿਸੇ ਲੋਭ ਜਾਂ ਸੁਆਰਥ ਤੋਂ ਆਪਣੇ ਬੱਚਿਆਂ ਦਾ ਪਾਲਣ- ਪੋਸ਼ਣ ਕਰਦੇ ਹਨ।ਉਨਾਂ ਦੀ ਘਣਛਾਵੀਂ ਤੇ ਠੰਡੀ ਛਾਂ ਦੀ, ਕੋਈ ਹੋਰ ਜਾਂ ਕਿਸੇ ਤਰਾਂ ਦਾ ਘਣਛਾਵਾਂ ਬੂਟਾ ਥਾਂ ਨਹੀਂ ਲੈ ਸਕਦਾ।
ਸ਼ਵ. ਬਾਬੂ ਦੀਪ ਚੰਦ ਗਰਗ ਜੀ ਬਹੁਤ ਹੀ ਮਿੱਠ ਬੋਲੜੇ ਤੇ ਨਿੱਘੇ ਸੁਭਾਅ ਦੇ ਮਾਲਕ ਸਨ। ਹਰ ਇਕ ਵਿਅਕਤੀ ਉਨ੍ਹਾਂ ਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ, ਸਵ. ਗਰਗ ਸਾਹਿਬ ਉਹ ਸਖਸ਼ੀਅਤ ਸਨ, ਜਿਨ੍ਹਾਂ ਨੇ ਆਪ ਤਕਲੀਫ਼ਾਂ ਸਹਿ ਕੇ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦੇਣ ਦੇ ਉਪਰਾਲੇ ਕੀਤੇ।

'ਅੰਧੇਰੇ ਮੇਂ ਰੌਸ਼ਨੀ ਕਾ ਇਕ ਕਤਰਾ ਹੀ ਬਹੁਤ ਹੋਤਾ ਹੈ
ਇਕ ਝਲਕ ਮੇਂ ਕਿਸੀ ਕੇ ਨਾ ਥੇ ਹਮ ਉਸੀ ਕੇ ਹੋ ਗਏ'।

ਜਦੋਂ ਮੈਂ ਕਿਸੇ ਸ਼ਾਇਰ ਦੇ ਇਸ ਕਲਾਮ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਸਾਹਮਣੇ ਅਚਾਨਕ ਦੀਪ ਚੰਦ ਗਰਗ ਅੰਕਲ ਦਾ ਚੇਹਰਾ ਆ ਜਾਂਦਾ ਹੈ। ਉਨ੍ਹਾਂ ਨੂੰ ਸਭ ਲੋਕ ਬਾਊ ਜੀ ਕਹਿੰਦੇ ਸਨ । ਪੰਜਾਬੀ ਭਾਸ਼ਾ 'ਚ ਬਾਊ ਜੀ ਦਾ ਅਰਥ ' ਬੱਚਾ' ਹੁੰਦਾ ਹੈ ਪਰ ਪੰਜਾਬੀ ਤੇ ' ਬਾਊ ਜੀ ਦਾ ਅਰਥ ਹੁੰਦਾ ਹੈ ਪਿਤਾ ਜਾਂ ਬਜ਼ੁਰਗ। ਦੀਪ ਚੰਦ ਜੀ ਸੱਚਮੁੱਚ ਬਹੁਤ ਲੋਕਾਂ ਲਈ ਪਿਤਾ ਦਾ ਪ੍ਰਤੀਕ ਸਨ । ਜਦੋਂ ਮੈਂ ਉਨ੍ਹਾਂ ਦੇ ਕਾਫੀ ਨੇੜੇ ਹੋ ਗਿਆ ਤਦ ਹੀ ਮੈਨੂੰ ਇਸ ਸਚਾਈ ਦਾ ਪਤਾ ਚਲਿਆ।
ਮੇਰਾ ਉਨ੍ਹਾਂ ਦੇ ਨੇੜੇ ਆਉਣਾ ਹੀ ਆਪਣੇ ਆਪ 'ਚ ਕੁਦਰਤ ਦੀ ਇਕ ਬਹੁਤ ਵੱਡੀ ਕਰਾਮਾਤ ਹੀ ਸੀ। ਇਹ ਇਕ ਜਾਦੂ ਵੀ ਸੀ ਜੋ ਇਕ ਘਟਨਾ ਦਾ ਫਲਸਰੂਪ ਹੀ ਸੀ। ਮੇਰੇ‌ ਬਠਿੰਡਾ ਤੋਂ ਪਰਮ ਮਿੱਤਰ ਪਰਮ ਮਿੱਤਰ ਮੰਗਤ ਗਰਗ ਦੇ ਪਿਤਾ ਨਾਲ ਕਾਫੀ ਵਾਰੀ ਮੁਲਾਕਾਤ ਹੋਈ। 

ਸਾਡੇ ਦੋਨਾਂ ਦੇ ਦਿਲ ਕੁਝ ਇਸ ਤਰ੍ਹਾਂ ਮਿਲ ਗਏ ਹਨ ਕਿ ਅਸੀਂ ਦੋਨਾਂ ਨੂੰ ਮਿਲ ਕੇ ਇਕ ਦਿਲ ਵੀ ਬਣਾ ਸਕਦੇ ਹਾਂ। ਵਕਤ ਗੁਜ਼ਰਦਾ ਜਾ ਰਿਹਾ ਹੈ । ਜ਼ਿੰਦਗੀ ਪਲ ਪਲ ਅੱਗੇ , ਹੋਰ ਅੱਗੇ ਚਲਦੀ ਜਾ ਰਹੀ ਹੈ। ਦੀਪ ਚੰਦ ਅੰਕਲ ਹੁਰਾਂ ਨਾਲ ਮੇਰੀ ਸਾਂਝ ਜ਼ਿੰਦਗੀ ਦੇ ਸਫ਼ਰ ਨੂੰ ਸੁਖਾਲਾ ਵੀ ਬਣਾ ਰਹੀ ਹੈ ਤੇ ਸੋਹਣਾ ਵੀ।
ਇਸ ਜ਼ਿੰਦਗੀ ਚ ਕਿਸੇ ਕੋਲ ਵੀ ਇਨਾਂ ਸਮਾਂ ਨਹੀਂ ਹੈ। ਕਿ ਉਹ ਹੋਰ ਵਿਅਕਤੀ ਦੀ ਅੰਤਰ ਆਤਮਾ ਦੀ ਗਹਿਰਾਈ ਚ ਉੱਤਰ ਸਕੇ ਪਰ ਜ਼ਿੰਦਗੀ ਦੇ ਲੰਬੇ ਸਫ਼ਰ ਚ ਜਿਨ੍ਹਾਂ ਲੋਕਾਂ ਨਾਲ ਮੇਰਾ ਵਾਹ ਪਿਆ, ਉਹਨਾਂ ਬਾਰੇ ਲਿਖਣਾ ਮੈਂ ਆਪਣਾ ਧਰਮ ਸਮਝਦਾ ਹਾਂ ਮੈਂ ਨਹੀਂ ਜਾਣਦਾ ਕਿ ਇਹ ਲੋਕ ਅਗਲੇ ਜਨਮ ਚ ਫਿਰ ਕਦੀ ਮੈਨੂੰ ਮਿਲਣਗੇ ਵੀ ਜਾਂ ਨਹੀ।
ਇਨ੍ਹਾਂ ਦੇ ਘਰ ਜਾ ਕੇ ਆਰਾਮ ਕਰਕੇ ਇਨ੍ਹਾਂ ਦੀ ਮਹਾਨ ਸ਼ਖਸੀਅਤ ਬਾਰੇ ਨੇੜਿਓਂ ਜਾਨਣ ਦਾ ਮੌਕਾ ਮਿਲਿਆ ਇਨ੍ਹਾਂ ਦੀ ਬਚਪਨ ਵਿਚ ਜ਼ਿੰਦਗੀ ਬਹੁਤ ਸੰਘਰਸ਼ਮਈ ਰਹੀ ਸੀ ਇਕ ਕਰੋੜ ਪਤੀ ਘਰ ਜਨਮ ਲੈਣ ਦੇ ਬਾਵਜੂਦ ਜ਼ਿੰਦਗੀ ਵਿਚ ਬਹੁਤ ਕਰੜਾ ਸੰਘਰਸ਼ ਕਰਨਾ ਪਿਆ ਇਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਜਦੋਂ ਇਹ 13 ਸਾਲ ਦੇ ਸਨ ਉਸ ਸਮੇਂ ਹੋ ਗਈ ਸੀ। ਆਪਣੀ ਸਖ਼ਤ ਮਿਹਨਤ ਦੇ ਸਦਕਾ ਕਾਰੋਬਾਰ ਵਿਚ ਬਹੁਤ ਤਰੱਕੀ ਹਾਸਲ ਕੀਤੀ। ਗਰੀਬਾਂ ਤੇ ਦੀਨ ਦੁਖੀਆ ਦੇ ਮਸੀਹਾ ਵਜੋਂ ਜਾਣੇ ਜਾਂਦੇ ਬਾਊ ਜੀ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਕੰਮ ਆਉਂਦੇ ਸਨ। 
ਪਰ ਮੈਂ ਜਾਣਦਾ ਹਾਂ ਕਿ ਉਹ ਇਕ ਮਹਾਨ ਵਿਅਕਤੀ ਸਨ ਤੇ ਪੂਰੀ ਤਰ੍ਹਾਂ ਬੜੇ ਪ੍ਰੈਕਟੀਕਲ ਵੀ । ਉਹ ਸੁਪਨਿਆਂ ਦੀ ਦੁਨੀਆ 'ਚ ਜੀਉਣਾ ਨਹੀਂ ਲੋਚਦੇ। ਉਨ੍ਹਾਂ ਦੇ ਪੈਰ ਹਮੇਸ਼ਾ ਧਰਤੀ ਤੇ ਹੀ ਟਿਕੇ ਰਹਿੰਦੇ ਸਨ ਨ। ਉਹ ਕਦੀ ਕਿਸੇ ਦੀ ਨਿੰਦਾ ਨਹੀਂ ਕਰਦੇ ਸੀ । ਉਹ ਆਪਣੇ ਨਾਲ ਜੁੜੇ ਹਰ ਵਿਅਕਤੀ 'ਚ ਗੁਣ ਵੇਖਣਾ ਜਾਣਦੇ ਸਨ । ਉਹ ਜਿਨ੍ਹਾਂ ਦੇ ਨੇੜੇ ਹੁੰਦੇ ਸਨ। ਉਸ ਦੇ ਹਰ ਦੁੱਖ ਸੁੱਖ 'ਚ ਛਲ ਕਪਟ ਨਹੀਂ, ਪਾਖੰਡ ਨਹੀਂ, ਕੋਈ ਦਿਖਾਵਾ ਨਹੀਂ ਸੀ । ਉਨ੍ਹਾਂ ਦੀਆਂ ਅੱਖਾਂ ਬੋਲਦੀਆਂ ਸਨ। ਉਨ੍ਹਾਂ ਦੀ ਖਾਮੋਸ਼ੀ ਵਿਚ ਵੀ ਇਕ ਅੰਦਾਜ਼ੇ - ਗੁਫ਼ਤਗੂ ਹੁੰਦਾ ਹੈ। ਉਨ੍ਹਾਂ ਦੀ ਹਰ ਛੋਹ 'ਚ ਨਿੱਘ ਹੁੰਦੀ ਹੈ। ਉਨ੍ਹਾਂ ਦੀ ਸ਼ਖ਼ਸੀਅਤ 'ਚ ਜੋ ਇਕ ਗੁਝੀ ਮਹਿਕ ਉਹ ਬਹੁਤ ਵੱਡੀ ਰੱਬੀ ਦਾਤ ਸੀ।
ਪ੍ਰੰਤੂ ਜਿਨਾਂ ਚਿਰ ਮਾਂ-ਬਾਪ ਦਾ ਸਾਇਆ ਸਿਰ `ਤੇ ਬਣਿਆ ਰਹਿੰਦਾ ਹੈ ਤਾਂ ਔਲਾਦ ਨੂੰ ਕੋਈ ਫਿਕਰ ਨਹੀਂ ਹੁੰਦਾ।ਜਦੋਂ ਇਸ ਘਣਛਾਵੇਂ ਬੂਟੇ ਵਿੱਚੋਂ ਕਿਸੇ ਇੱਕ ਦਾ ਵੀ ਸਾਇਆ ਅਚਾਨਕ ਉੱਠ ਜਾਂਦਾ ਹੈ ਤਾਂ ਜ਼ਿੰਮੇਵਾਰੀਆਂ ਦੀ ਪੰਡ ਚੁੱਕਣੀ ਬਹੁਤ ਮੁਸ਼ਕਿਲ ਹੁੰਦੀ ਹੈ।



ਲੇਖਕ ਮਹਿੰਦਰ ਸਿੰਘ ਝੱਮਟ 
ਸਹਿ ਸੰਪਾਦਕ ਕੋਹੇਨੂਰ ਟਾਈਮਜ਼ ਪੰਜਾਬੀ ਅਖਬਾਰ 

Post a Comment

Previous Post Next Post