ਸਤਲੁਜ ਦਰਿਆ 'ਚ ਫਸੀ ਬੂਟੀ ਹਟਾਈ, 2 ਲੱਖ ਕਿਊਸਿਕ ਪਾਣੀ ਦਾ ਵਹਾਅ ਸੁਚਾਰੂ

ਸਤਲੁਜ ਦਰਿਆ 'ਚ ਫਸੀ ਬੂਟੀ ਹਟਾਈ, 2 ਲੱਖ ਕਿਊਸਿਕ ਪਾਣੀ ਦਾ ਵਹਾਅ ਸੁਚਾਰੂ

ਜਲੰਧਰ , ਸੁਖਦੇਵ ਲੋਹਾਰੀਆ  
ਜਲੰਧਰ: ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸਅ (ਐਨ.ਡੀ.ਆਰ.ਐਫ.) ਅਤੇ ਸਥਾਨਕ ਗੋਤਾਖੋਰਾਂ ਨੇ ਅੱਜ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਦਰਿਆ 'ਚ ਫਸੀ ਬੂਟੀ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ। ਇਸ ਕਾਰਵਾਈ ਨਾਲ 2 ਲੱਖ ਕਿਊਸਿਕ ਪਾਣੀ ਦਾ ਵਹਾਅ ਖੁਲ ਗਿਆ ਅਤੇ ਸੰਭਾਵੀ ਹੜ੍ਹ ਦਾ ਖ਼ਤਰਾ ਟਲ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਓਪਰੇਸ਼ਨ ਦੀ ਵਿਅਕਤੀਗਤ ਨਿਗਰਾਨੀ ਕੀਤੀ। ਅਧਿਕਾਰੀਆਂ ਮੁਤਾਬਕ, ਜੰਗਲੀ ਬੂਟੀ ਪਿਛਲੇ ਕਈ ਦਿਨਾਂ ਤੋਂ ਵਧ ਰਹੀ ਸੀ, ਜਿਸ ਕਾਰਨ ਪਾਣੀ ਦਾ ਵਹਾਅ ਰੁਕਣ ਨਾਲ ਪਿੰਡਾਂ 'ਚ ਹੜ੍ਹ ਆਉਣ ਦਾ ਸੰਭਾਵਨਾ ਵੱਧ ਗਈ ਸੀ।
ਬੂਟੀ ਹਟਣ ਤੋਂ ਬਾਅਦ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਡਾ. ਅਗਰਵਾਲ ਨੇ ਟੀਮਾਂ ਦੀ ਸੇਵਾ ਅਤੇ ਵੇਲੇ ਸਿਰ ਦੀ ਗਤੀਵਿਧੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਕਾਰਵਾਈ ਨਾਲ ਇੱਕ ਵੱਡਾ ਖ਼ਤਰਾ ਟਲ ਗਿਆ ਹੈ।

Post a Comment

Previous Post Next Post