ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਸੁੱਖੀ ਬਰਾੜ ਨੇ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੀ ਚੇਅਰਪਰਸਨ ਵਜੋਂ ਆਪਣਾ ਅਹੁਦਾ

ਚੰਡੀਗੜ੍ਹ ਵਿਖੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ, ਸਾਹਿਤ, ਸੱਭਿਆਚਾਰ, ਵਿਰਸੇ ਸੰਬੰਧੀ ਤਜਰਬੇ ਰੱਖਣ ਵਾਲੀ ਮਹਾਨ ਸ਼ਖ਼ਸੀਅਤ ਸੁੱਖੀ ਬਰਾੜ ਸੱਭਿਆਚਾਰਕ ਮਾਮਲੇ ਵਿਭਾਗ ਚੰਡੀਗੜ੍ਹ ਵੱਲੋਂ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੀ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ। ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੇ ਦਫ਼ਤਰ ਵਿੱਚ ਸੁੱਖੀ ਬਰਾੜ ਨੇ ਆਪਣਾ ਅਹੁਦਾ ਸੰਭਾਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੱਸਿਆ ਕਿ ਸੁੱਖੀ ਬਰਾੜ ਨੂੰ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਅਤੇ ਉਨ੍ਹਾਂ ਵੱਲੋਂ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਇਸ ਅਹਿਮ ਅਹੁਦੇ

ਨਾਲ ਨਿਵਾਜਿਆ ਹੈ। ਸੁੱਖੀ ਬਰਾੜ ਪਿਛਲੇ 4 ਦਹਾਕਿਆਂ ਤੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ। ਪੇਂਡੂ ਤੇ ਦੇਸੀ ਪਹਿਰਾਵੇ, ਲੋਕ ਬੋਲੀਆਂ, ਲੋਕ ਗਾਥਾਵਾਂ, ਲੋਕ ਸਾਜ਼ਾਂ ਅਤੇ ਵਿਰਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ। ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੇਅਰਮੈਨ ਦਾ ਅਹੁਦਾ ਸੁੱਖੀ ਬਰਾੜ ਜੀ ਨੂੰ ਮਿਲਣਾ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਪੰਜਾਬ ਦੇ ਪ੍ਰਸਿੱਧ ਸੰਗੀਤਕਾਰ, ਸਾਹਿਤਕਾਰ ਅਤੇ ਫ਼ਿਲਮੀ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਦੇ ਚੋਟੀ ਦੇ ਗਾਇਕ, ਗੀਤਕਾਰ, ਸੰਗੀਤਕਾਰ ਅਤੇ ਪੱਤਰਕਾਰ ਵੀ ਹਾਜ਼ਰ ਸਨ ਜਿਨ੍ਹਾਂ ਵਿੱਚ ਦੀਪਕ ਮਨਮੋਹਨ ਜੀ, ਬਾਈ ਹਰਦੀਪ, ਪੰਮੀ ਬਾਈ, ਪੀਟਰ ਸੋਢੀ, ਹਰਪ੍ਰੀਤ, ਪੱਪੀ, ਨਿਧੀ ਅਤੇ ਫ਼ਿਲਮ ਅਤੇ ਥੀਏਟਰ ਦੇ ਆਰਟਿਸਟ

ਅਨਿਤਾ ਸਵਰਾਜ, ਅਦਾਕਾਰ ਮਲਕੀਤ ਰੌਣੀ, ਗੁਰਮੀਤ ਸਿੰਘ ਜੌੜਾ, ਮਨਜੀਤ ਚੰਨੀ, ਪੱਤਰਕਾਰ ਜਗਤਾਰ ਸਿੰਘ ਭੁੱਲਰ, ਗੁਰਮੀਤ ਸਿੰਘ ਜੋਧਾ, ਸੰਗੀਤਕਾਰ ਦੀਪਕ ਵੈਦ, ਪਰਮਜੀਤ ਪੰਮੀ, ਰਾਜ ਤੋਮਰ, ਸਤੀਸ਼ ਅਵਸਥੀ, ਧਰਮਜੀਤ ਧੁਰੀ, ਜਸਵੀਰ ਰਾਜ, ਫਿਲਮ ਅਦਾਕਾਰ ਅਵਤਾਰ ਸਿੰਘ, ਆਰ.ਡੀ. ਕੈਲੇ, ਸੁਰੇਸ਼ ਗਿੱਲ, ਦੀਪਕ ਬੱਤਰਾ, ਕੰਵਰ ਜਗਮੋਹਨ, ਰਾਜਿੰਦਰ ਸਿੰਘ ਧੀਮਾਨ, ਫਿਲਮ ਪ੍ਰੋਡਿਊਸਰ ਬਾਜਵਾ ਸਿੰਘ, ਪਰਮਜੀਤ ਸਿੰਘ, ਮੀਡੀਆ ਪ੍ਰਸਨ ਸਰਤਾਜ ਸਿੰਘ ਨੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ।

Post a Comment

Previous Post Next Post