ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਵੱਲੋਂ 21ਵੀਂ ਸੰਗੀਤ ਸਭਾ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ
ਭੋਗਪੁਰ 26 (ਰਾਣਾ ਭੋਗਪੁਰੀਆ)
ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਵੱਲੋਂ 21ਵੀਂ ਸੰਗੀਤ ਸਭਾ ਦਾ ਵਿਸ਼ਾਲ ਆਯੋਜਨ ਭੋਗਪੁਰ ਵਿਖੇ ਬੜੀ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।
ਸਮਾਗਮ ਦੇ ਆਰੰਭ ਵਿੱਚ ਸ੍ਰੀ ਅਨਿਲ ਵਸ਼ਿਸ਼ਟ ਹੋਰਾਂ ਨੇ ਮਾਤਾ ਸਰਸਵਤੀ ਜੀ ਦਾ ਪਾਠ ਕੀਤਾ। ਸ਼ਮਾ ਰੌਸ਼ਨ ਕਰਨ ਦੀ ਰਸਮ ਸ੍ਰੀ ਉਮੇਸ਼ ਵਰਮਾ ਜੁਇੰਟ ਰਜਿਸਟਰਾਰ, ਡਾਕਟਰ ਮਹਿੰਗਾ ਸਿੰਘ ,ਉਸਤਾਦ ਪੰਡਿਤ ਕਾਲੇ ਰਾਮ ਜੀ ,ਉਸਤਾਦ ਪ੍ਰੇਮ ਚੰਦ ਜੀ, ਸੂਬੇਦਾਰ ਚਰਨ ਸਿੰਘ ਅਤੇ ਪੀਸੀ ਰਾਊਤ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ।ਸਮਾਗਮ ਦੇ ਆਰੰਭ ਵਿੱਚ ਸੈਂਟਸੋਲਜਰ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਗੁਰਬਾਣੀ ਗਰੁੱਪ ਸ਼ਬਦ ਪੇਸ਼ ਕੀਤਾ। ਉਪਰੰਤ ਉਸਤਾਦ ਪ੍ਰੇਮ ਚੰਦ, ਹਰਸ਼ ਕੁਮਾਰ ਤਬਲਾ ਵਾਦਕ, ਉਮੇਸ਼ ਵਰਮਾ ਬੰਸਰੀਵਾਦਕ, ਹਾਰਦਿਕ ਰਾਜਪੂਤ ਗਜ਼ਲ, ਮਨਜੀਤ ਸਿੰਘ ਬਿਨਪਾਲ ਕੇ ਗਜ਼ਲ, ਗਗਨਦੀਪ ਹੀਰਾ ਸਿਤਾਰਵਾਦਨ ,ਕੇ ਛਵੀ ਤਬਲਾ ਵਾਦਨ, ਪਾਰਸ ਗਾਇਕ ਠੁਮਰੀ, ਰਿਜੂਲ ਤਬਲਾ ਵਾਦਨ ,ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਦੀ ਸੰਗੀਤ ਕਲਾ ਕੇਂਦਰ ਦੇ ਤਿੰਨ ਵਿਦਿਆਰਥੀਆਂ ਨੇ ਪੇਸ਼ਕਾਰੀ ਦਿੱਤੀ। ਇਹਨਾਂ ਤੋਂ ਇਲਾਵਾ ਪ੍ਰੋਫੈਸਰ ਰਣਜੀਤ ਸੋਹਲ ਤੇ ਉਸਤਾਦ ਪੀਸੀ ਰਾਊਤ ਨੇ ਜੁਗਲਬੰਦੀ, ਸੁਸ੍ਰੀ ਵਨੀਤਾ ਕਾਲੇ ਰਾਮ ਸਿਤਾਰਵਾਦਨ, ਮਾਸਟਰ ਯੁਵਰਾਜ ਤਬਲਾ ਵਾਦਨ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ।ਇਸ ਸੰਗੀਤ ਸਮਾਗਮ ਵਿੱਚ ਭੋਗਪੁਰ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਸੰਜੀਵ ਅਗਰਵਾਲ, ਡਾਕਟਰ ਹਰਪ੍ਰੀਤ ਸਿੰਘ, ਮਾਨ ਸਿੰਘ ਸਮਰਾਟ, ਕੌਂਸਲਰ ਸੁਖਜੀਤ ਸੈਣੀ ,ਯੋਗੇਸ਼ ਕੁਮਾਰ ਫੁਰਤੀ ਆਟੋ, ਸੁਖਦੇਵ ਭੰਗੂ ,ਜਸ ਕਲਿਆਣ ਰਾਜ ਕੁਮਾਰ ਸਾਕੀ ,ਥਾਣਾ ਮੁਖੀ ਭੋਗਪੁਰ ਰਜੇਸ਼ ਅਰੋੜਾ ,ਬਲਵਿੰਦਰ ਸਿੰਘ ਭੰਗੂ, ਮਨਜਿੰਦਰ ਸਿੰਘ, ਲੇਖਕ ਅਤੇ ਗੀਤਕਾਰ ਰਾਣਾ ਭੋਗਪੁਰੀਆ, ਗੀਤਕਾਰ ਅਮਰਦੀਪ ਸਿੰਘ ਪੁਰੀਆ ,ਪ੍ਰੋਫੈਸਰ ਕੁਲਵੰਤ ਕੌਰ ਕਲਸੀ ,ਡਾਕਟਰ ਚਰਨਜੀਤ ਸਿੰਘ ਤੋ ਇਲਾਵਾ ਪੰਜਾਬ ਭਰ ਤੋਂ ਸੰਗੀਤ ਪ੍ਰੇਮੀਆਂ ਨੇ ਆਪਣੀ ਭਰਵੀ ਹਾਜ਼ਰੀ ਲਗਵਾਈ ।
ਪ੍ਰੋਗਰਾਮ ਦੌਰਾਨ ਉਸਤਾਦ ਕਲਾਕਾਰਾਂ ਵੱਲੋਂ ਸ਼ਾਸਤਰੀ ਸੰਗੀਤ, ਗਾਇਕੀ ਅਤੇ ਵੱਖ-ਵੱਖ ਸਾਜਾਂ ਦੀਆਂ ਸੁਰੀਲੀਆਂ ਧੁਨਾਂ ਨਾਲ ਸਮਾਗਮ ਨੂੰ ਯਾਦਗਾਰ ਬਣਾਇਆ ਗਿਆ। ਸਮਾਗਮ ਵਿੱਚ ਹਾਜ਼ਰ ਸਾਰੇ ਕਲਾਕਾਰਾਂ ਦਾ ਟਰੱਸਟ ਮੈਂਬਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਅਵਤਾਰ ਘੋੜਾਵਾਹੀ ਨੇ ਬਖੂਬੀ ਕੀਤਾ।