ਪੰਜਾਬ ਆਯੂਰਵੈਦਿਕ ਵੈਦ ਮੰਡਲ ਵੱਲੋਂ ਫ੍ਰੀ ਆਯੂਰਵੈਦਿਕ ਕੈਂਪ ਬਾਲਾ ਪੀਰ ਦੇ ਸਥਾਨਾਂ ਪਿੰਡ ਘੋੜਾਵਾਹੀ ਵਿਖੇ ਲਗਾਇਆ

ਪੰਜਾਬ ਆਯੂਰਵੈਦਿਕ ਵੈਦ ਮੰਡਲ ਵੱਲੋਂ ਫ੍ਰੀ ਆਯੂਰਵੈਦਿਕ ਕੈਂਪ ਬਾਲਾ ਪੀਰ ਦੇ ਸਥਾਨਾਂ ਪਿੰਡ ਘੋੜਾਵਾਹੀ ਵਿਖੇ ਲਗਾਇਆ 
ਭੋਗਪੁਰ,( ਗੁਰਵਿੰਦਰ ਸਿੰਘ )
ਅੱਜ ਮਿਤੀ 21,5,2026 ਨੂੰ ਪੰਜਾਬ ਆਯੂਰਵੈਦਿਕ ਵੈਦ ਮੰਡਲ ਹੁਸ਼ਿਆਰਪੁਰ ਰਜਿ 31 ਵਲੋਂ ਪ੍ਰਧਾਨ ਤਰਸੇਮ ਸਿੰਘ ਸੰਧਰ ਜੀ ਦੀ ਅਗਵਾਈ ਹੇਠ ਫ੍ਰੀ ਆਯੂਰਵੈਦਿਕ ਦਵਾਈਆਂ ਦਾ ਕੈਂਪ ਬਾਬਾ ਬਾਲਾ ਪੀਰ ਮੁੱਖ ਸੇਵਾਦਾਰ ਵੈਦ ਗੁਰਦੀਪ ਰਾਮ ਵੱਲੋਂ ਪਿੰਡ ਘੋੜੇ ਵਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੁਵਾਇਆ ਗਿਆ ਇਸ ਕੈਂਪ ਦੀ ਸੇਵਾ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਧ,ਪ੍ਰਧਾਨ ਵੈਦ ਤਰਸੇਮ ਸਿੰਘ, ਵਾਈਸ ਚੇਅਰਮੈਨ ਵੈਦ ਅਵਤਾਰ ਸਿੰਘ ਸੋਹਲ ਪੁਰ, ਕੈਸ਼ੀਅਰ ਵੈਦ ਭਗਵੰਤ ਸਿੰਘ ਮਾਹਿਲਪੁਰੀ, ਵਾਈਸ ਪ੍ਰਧਾਨ ਵੈਦ ਉਂਕਾਰ ਸਿੰਘ ਭੋਗਪੁਰ,ਵੈਦ ਸ਼ਿਗਾਰਾ ਸਿੰਘ, ਜੁਆਇੰਟ ਸੈਕਟਰੀ ਵੈਦ ਦਿਲਜੀਤ ਸਿੰਘ,ਵੈਦ ਗੁਲਜ਼ਾਰੀ ਲਾਲ, ਵੈਦ ਰੇਸ਼ਮ ਲਾਲ ਕੋਟਫਤੂਹੀ, ਪ੍ਰੈਸ ਰਿਪੋਰਟਰ ਵੈਦ ਮਨਜੀਤ ਸਿੰਘ, ਬੂਟੀਆਂ ਦੇ ਮਾਹਿਰ ਵੈਦ ਮਨਜੀਤ ਸਿੰਘ, ਵੈਦ ਪ੍ਰਦੀਪ ਸਿੰਘ ਪਿੰਡ ਸਾਂਧਰਾ ਗੱਦੀ ਨਸ਼ੀਨ ਬਾਬਾ ਸ਼੍ਰੀ ਚੰਦ, ਜੀ ਨੇ ਆਏ ਹੋਏ ਲੱਗਭਗ 250 ਦੇ ਕਰੀਬ ਮਰੀਜ਼ਾਂ ਨੂੰ ਚੈੱਕ ਕੀਤਾ ਅਤੇ ਮੁਫ਼ਤ ਦੁਆਈਂਆ ਦਿੱਤੀਆਂ ਗਈਆਂ ਅਤੇ ਮਾਹਿਰ ਵੈਦਾਂ ਨੇ ਗਰਮੀ ਤੋਂ ਰਾਹਤ ਦਿਵਾਉਣ ਲਈ ਜਾਣਕਾਰੀ ਸਾਂਝੀ ਕੀਤੀ ਆਏ ਹੋਏ ਮਰੀਜ਼ਾਂ ਨੂੰ ਬਰਗਰ, ਨਿਊਡਲ, ਮੋਮੋਸ,ਪੀਜ਼ੇ ਤੋਂ ਦੂਰ ਰਹਿਣ ਲਈ ਕਿਹਾ ਅਤੇ ਸਿਹਤ ਮੰਦ ਖਾਣਾ ਲਈ ਸਲਾਹ ਦਿੱਤੀ ਇਸ ਕੈਂਪ ਵਿੱਚ ਵਿੱਚ ਸਭ ਤੋ ਵੱਧ ਮਰੀਜ਼ ਦਿਲ ਦੇ ਰੋਗੀ ਅਤੇ ਪੇਟ ਬਾਹਰ ਨਿਕਲ ਹੋਏ ਸਨ ਇਸ ਕੈਂਪ ਵਿੱਚ ਵੈਦਾਂ ਦੇ ਚਾਹ, ਪਾਣੀ, ਖਾਣਪੀਣ ਅਤੇ ਕੈਂਪ ਦਾ ਪੂਰਾ ਪ੍ਰਬੰਧ ਸਾਡੇ ਸੀਨੀਅਰ ਬੂਟੀ ਦੇ ਜਾਣਕਾਰ ਵੈਦ ਮਨਜੀਤ ਸਿੰਘ ਨੇ ਸੇਵਾ ਨਿਭਾਈ ਕੈਂਪ ਦੀ ਸਮਾਪਤੀ ਦੋਰਾਨ ਪੀਰਾਂ ਦੀ ਸਮਾਧ ਦੇ ਮੁੱਖ ਸੇਵਾਦਾਰ ਵੈਦ ਗੁਰਦੀਪ ਰਾਮ ਜੀ ਵੱਲੋਂ ਕੈਂਪ ਆਏਂ ਹੋਏ ਸਾਰੇ ਵੈਦਾਂ ਨੂੰ ਸੋਰੋਪੇ ਅਤੇ ਅਸ਼ੀਰਵਾਦ ਦੇ ਤੌਰ ਤੇ ਸਾਰਿਆਂ ਨੂੰ ਕੁਝ ਪੈਸੇ ਦੇ ਕੇ ਸਨਮਾਨਿਤ ਕੀਤਾ ਗਿਆ ਪੰਜਾਬ ਆਯੂਰਵੈਦਿਕ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਹਰ ਸਾਲ ਇਥੇ ਫ੍ਰੀ ਆਯੂਰਵੈਦਿਕ ਦਵਾਈਆਂ ਦਾ ਕੈਂਪ ਲਗਾਇਆ ਜਾਂਦਾ ਹੈ ਅਤੇ ਪੂਰੇ ਪੰਜਾਬ ਭਰ ਵਿੱਚ ਹਰ ਸਾਲ 60 ਤੋਂ 70 ਕੈਂਪ ਲਾਏ ਜਾਂਦੇ ਹਨ ।

Post a Comment

Previous Post Next Post