ਐਕਸ (ਟਵਿੱਟਰ) ਦੀ ਟੱਕਰ 'ਚ ਆਇਆ ਨਵਾਂ ਐਪ 'ਬਲੂਸਕਾਈ' ਕੀ ਹੈ, ਸੋਸ਼ਲ ਮੀਡੀਆ ’ਤੇ ਤੇਜੀ ਨਾਲ ਕਿਉਂ ਅਪਣਾਇਆ ਜਾ ਰਿਹਾ

17 ਨਵੰਬਰ 2024
ਹੁਣ ਤੱਕ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਰਾਹੀਂ 'ਬਲੂਸਕਾਈ' ਸ਼ਬਦ ਨੂੰ ਪੜ੍ਹ ਜਾਂ ਸੁਣ ਲਿਆ ਹੋਵੇਗਾ। ਬਹੁਤ ਸਾਰੇ ਲੋਕ ਇਸ ਬਾਰੇ ਗੱਲ ਵੀ ਕਰ ਰਹੇ ਹਨ।

ਸੋਸ਼ਲ ਮੀਡਿਆ ਦੇ ਬਾਜ਼ਾਰ 'ਚ ਆਇਆ ਇਹ ਨਵਾਂ ਐਪ, ਐਲਨ ਮਸਕ ਦੇ 'ਐਕਸ' ਪਲੇਟਫਾਰਮ ਵਰਗਾ ਹੀ ਦਿਖਾਈ ਦਿੰਦਾ ਹੈ।

ਬਲੂਸਕਾਈ ਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਮਹਿਜ਼ ਇੱਕ ਦਿਨ 'ਚ ਤਕਰੀਬਨ10 ਲੱਖ ਨਵੇਂ ਲੋਕਾਂ ਨੇ ਇਸ 'ਤੇ ਸਾਈਨ-ਅੱਪ ਕੀਤਾ ਹੈ।

ਇਹ ਖ਼ਬਰ ਲਿਖੇ ਜਾਣ ਦੇ ਸਮੇਂ ਇਸਦੇ 1.67 ਕਰੋੜ ਉਪਭੋਗਤਾ ਸਨ, ਪਰ ਤੁਹਾਡੇ ਪੜ੍ਹੇ ਜਾਣ ਤੱਕ ਇਹ ਅੰਕੜਾ ਸੰਭਾਵਿਤ ਤੌਰ 'ਤੇ ਵੱਧ ਜਾਵੇਗਾ।ਬਲੂਸਕਾਈ ਕੀ ਹੈ ?
ਬਲੂਸਕਾਈ ਆਪਣਾ ਵਰਣਨ "ਜਿਵੇਂ ਸੋਸ਼ਲ ਮੀਡੀਆ ਨੂੰ ਹੋਣਾ ਚਾਹੀਦਾ ਹੈ" ਵਜੋਂ ਕਰਦਾ ਹੈ, ਹਾਲਾਂਕਿ ਇਹ ਹੋਰ ਬਾਕੀ ਸਾਈਟਾਂ ਦੇ ਵਰਗਾ ਹੀ ਦਿਖਾਈ ਦਿੰਦਾ ਹੈ।

ਦੇਖਣ ਨੂੰ, ਐਪ ਦੇ ਖੱਬੇ ਪਾਸੇ ਇੱਕ ਪੱਟੀ ’ਤੇ ਉਹ ਸਭ ਕੁਝ ਦਿੱਸਦਾ ਹੈ ਜਿਸਦੀ ਤੁਸੀਂ ਉਮੀਦ ਕਰ ਸਕਦੇ ਹੋ ਯਾਨੀ ਕਿ ਸਰਚ, ਸੂਚਨਾਵਾਂ, ਇੱਕ ਹੋਮਪੇਜ ਅਤੇ ਹੋਰ ਅਜਿਹੇ ਆਮ ਵਿਕਲਪ।

ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਪੋਸਟ ਕਰ ਸਕਦੇ ਹਨ, ਟਿੱਪਣੀ ਦੇ ਸਕਦੇ ਹਨ, ਦੁਬਾਰਾ ਪੋਸਟ ਅਤੇ ਪਸੰਦ ਕਰ ਸਕਦੇ ਹਨ।

ਕਿਹਾ ਜਾ ਸਕਦਾ ਹੈ ਕਿ ਇਹ ਦੇਖਣ ਨੂੰ ਐਕਸ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਵਰਗਾ ਹੀ ਲੱਗਦਾ ਹੈ।

ਮੁੱਖ ਫ਼ਰਕ ਇਹ ਹੈ ਕਿ ਬਲੂਸਕਾਈ ਡੀਸੈਂਟ੍ਰਲਾਇਜ਼ਡ ਯਾਨੀ ਵਿਕੇਂਦਰੀਕ੍ਰਿਤ ਹੈ। ਵਿਕੇਂਦਰੀਕ੍ਰਿਤ -ਇੱਕ ਗੁੰਝਲਦਾਰ ਸ਼ਬਦ ਹੈ, ਜਿਸਦਾ ਅਸਲ ਵਿੱਚ ਮਤਲਬ ਹੈ ਕਿ ਉਪਭੋਗਤਾ ਕੰਪਨੀ ਦੀ ਮਲਕੀਅਤ ਵਾਲੇ ਸਰਵਰਾਂ ਤੋਂ ਇਲਾਵਾ ਆਪਣੇ ਡਾਟਾ ਨੂੰ ਨਿੱਜੀ ਤੌਰ 'ਤੇ ਹੋਸਟ ਕਰ ਸਕਦੇ ਹਨ।

Post a Comment

Previous Post Next Post