ਨਵਜਾਤ ਬੱਚਿਆਂ ਦੀ ਸਾਂਭ ਸੰਭਾਲ ਡਾ. ਰਿਚਰਡ ਓਹਰੀ

 ਨਵਜਾਤ ਬੱਚਿਆਂ ਦੀ ਸਾਂਭ ਸੰਭਾਲ ਡਾ. ਰਿਚਰਡ ਓਹਰੀ
 ਕਾਲਾ ਬੱਕਰਾ 18/11/2024 ਪੰਜਾਬ ਸਰਕਾਰ ਦੇ ਹੁਕਮਾਂ ਰਾਹੀਂ ਅਤੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਸੈਂਟਰ ਕਾਲਾ ਬੱਕਰਾ ਅਤੇ ਅਧੀਨ ਸੈਂਟਰਾਂ ਵਿੱਚ ਸਟਾਫ਼ ਨੇ ਆਪਣੇ ਆਪਣੇ ਏਰੀਏ ਵਿੱਚ ਕੈਂਪ ਲਗਾ ਕੇ ਗਰਭਵਤੀ ਮਾਵਾਂ ਨੂੰ ਨਵਜਾਤ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ। ਸੀਨੀਅਰ ਮੈਡੀਕਲ ਅਫ਼ਸਰ ਡਾ ਰਿਚਰਡ ਓਹਰੀ ਜੀ ਨੇ ਸਟਾਫ ਦੀ ਮੀਟਿੰਗ ਲਈ ਤੇ ਕਰਮਚਾਰੀਆਂ ਨੂੰ ਨਵਜਾਤ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਪੂਰੀ ਜਾਣਕਾਰੀ ਦਿੱਤੀ। ਡਾ ਓਹਰੀ ਜੀ ਨੇ ਕਰਮਚਾਰੀਆਂ ਨੂੰ ਜ਼ੋਰ ਦਿੱਤਾ ਕਿ ਜ਼ਿਆਦਾ ਤੋਂ ਜ਼ਿਆਦਾ ਜਨੇਪੇ ਹਸਪਤਾਲ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਮਾਂ ਤੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ ਤੇ ਸਮੇਂ ਸਿਰ ਇਲਾਜ ਮਿਲ ਸਕੇ ਅਤੇ ਮਾਂਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਬੱਚੇ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਮਾਂ ਦੁੱਧ ਦੇਣਾ ਚਾਹੀਦਾ ਹੈ।ਜਿਸ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਜੋ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ। ਛੇ ਮਹੀਨੇ ਤੱਕ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੁੰਦਾ ਹੈ। ਬੱਚੇ ਨੂੰ ਜਨਮ ਤੋਂ ਬਾਅਦ ਨਹਾਉਣਾ ਨਹੀਂ ਚਾਹੀਦਾ। ਜਿਨ੍ਹਾਂ ਸੰਭਵ ਹੋ ਸਕੇ ਬੱਚੇ ਨੂੰ ਨਿੱਘਾ ਰੱਖੋ । ਵਧਾਈ ਦੇਣ ਵਾਲਿਆਂ ਨੂੰ ਬੱਚੇ ਤੋਂ ਦੂਰ ਰੱਖੋ। ਹਰ ਕੋਈ ਰਿਸ਼ਤੇਦਾਰ ਜੋ ਬਾਹਰ ਤੋਂ ਸਫ਼ਰ ਕਰਕੇ ਬੱਚੇ ਨੂੰ ਵੇਖਣ ਆ ਰਿਹਾ ਹੈ ਆਉਂਦੇ ਸਾਰ ਹੀ ਬੱਚੇ ਨੂੰ ਚੁੱਕਣ ਜਾਂ ਚੁੰਮਣ ਨਾ ਲੱਗ ਜਾਵੇ। ਪਹਿਲਾਂ ਆਪਣੇ ਹੱਥਾਂ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਕਰੇ ਫਿਰ ਹੀ ਬੱਚੇ ਕੋਲ ਜਾਵੇ। ਸਰਦੀਆਂ ਵਿੱਚ ਬੱਚੇ ਨੂੰ ਠੰਡ ਤੋਂ ਬਚਾਅ ਕੇ ਰੱਖੋ ਤਾਂ ਕਿ ਬੱਚਾ ਨਮੂਨੀਆਂ ਦੀ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਵੇ। ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਿਤ ਕੀਤੇ ਟੀਕੇ ਠੀਕ ਸਮੇਂ ਤੇ ਜਰੂਰ ਲਗਵਾਏ ਜਾਣ ਤਾਂ ਕਿ ਬੱਚੇ ਨੂੰ ਮਾਰੂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਗਰਭਵਤੀ ਮਾਵਾਂ ਤੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਅ ਦੇ ਟੀਕੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਦੇ ਹਨ। ਇਸ ਮੌਕੇ ਸ੍ਰੀ ਨੀਰਜ ਸ਼ਰਮਾ ਜੀ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਜਲੰਧਰ ਨੇ ਵੀ ਕਰਮਚਾਰੀਆਂ ਨੂੰ ਜਾਗਰੂਕ ਕੀਤਾ।

Post a Comment

Previous Post Next Post