“ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਪ੍ਰਕਾਸ਼ ਪੁਰਬ ਤੇ ਦੀਪਮਾਲਾ ਕੀਤੀ “
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਪਮਾਲਾ ਕੀਤੀ ਗਈ ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਤੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਬੇਗਮਪੁਰਾ ਦੇ ਸੰਕਲਪ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਸਤਿਗੁਰਾਂ ਅੱਗੇ ਜੋਦੜੀ ਪ੍ਰਥਾਨਾ ਕੀਤੀ ਗਈ । ਇਸ ਸ਼ੁੱਭ ਅਵਸਰ ਤੇ ਸਭਾ ਦੇ ਕਲਚਰ ਸੈਕਟਰੀ ਸ੍ਰੀ ਬਲਵਿੰਦਰ ਭਰੋਲੀ ਨੇ ਸਤਿਗੁਰਾਂ ਦੇ ਪੁਰਬ ਦੀ ਸਭ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਅਪੀਲ ਕੀਤੀ । ਸਭਾ ਦੇ ਜਨਰਲ ਸਕੱਤਰ ਸ੍ਰੀ ਪ੍ਰਿਥਵੀ ਰਾਜ ਰੰਧਾਵਾ ਹੁਣੀ ਗੁਰੂ ਸਾਹਿਬ ਦੇ ਜੀਵਨ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਨੋਜਵਾਨ ਤੱਬਕੇ ਨੂੰ ਗੁਰੂ ਘਰ ਤੇ ਗੁਰੂ ਮਿਸ਼ਨ ਨਾਲ ਜੁੜਨ ਦੀ ਬੇਨਤੀ ਕੀਤੀ । ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਜੀ ਹੁਣੀ ਇੰਡੀਆ ਗਏ ਹੋਣ ਕਾਰਨ ਉਹਨਾਂ ਫੋਨ ਤੇ ਹੀ ਸੰਗਤਾਂ ਨੂੰ ਵਧਾਈ ਦਿੱਤੀ । ਇਸ ਸ਼ੁੱਭ ਅਵਸਰ ਤੇ ਡਾਕਟਰ ਅਬੇਦਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਾਮ ਪਾਲ ਰਾਹੀ ਹੁਣੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਸਾਹਿਬ ਦੇ ਸੰਦੇਸ਼ਾ ਨੂੰ ਆਪਣੇ ਜੀਵਨ ਚ ਹੂ - ਬ-ਹੂ ਆਪਣੇ ਜੀਵਨ ਚ ਅਪਨਾਉਣ ਚਾਹੀਦਾ ਹੈ ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੁਣ ਸਾਨੂੰ ਆਪ ਵੀ ਕੁਝ ਕਰਨਾ ਪਵੇਗਾ । ਇਸ ਮੌਕੇ ਦੀਵਾਨਾਂ ਦੀ ਹਾਜ਼ਰੀ ਭਰ ਦਿਆਂ ਗਿਆਨੀ ਬਲਵੀਰ ਸਿੰਘ ਜੀ, ਗਿਆਨੀ ਅਮਰਜੀਤ ਸਿੰਘ ਜੀ, ਗਿਆਨੀ ਹਰਵੇਲ ਸਿੰਘ ਜੀ, ਮਹਿੰਦਰ ਸੰਧੂ ਜੀ ਹੁਣੀ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਤੋ ਜਾਣੂੰ ਕਰਵਾਇਆ । ਇਸ ਮੋਕੇ ਤੇ ਸ਼੍ਰੀ ਕੇ ਐਲ ਚਾਂਦ ਜੀ , ਰਾਜਿੰਦਰ ਬੈਂਸ, ਗੁਰਮੇਲ ਸਿੰਘ ਜੀ, ਅਜੈਬ ਸਿੰਘ ਜੱਸਲ, ਪ੍ਰਮਿੰਦਰ ਸੋਧੀ ਅਤੇ ਬੀਬੀ ਰਾਣੀ ਹੁਣੀ ਗੁਰਾਂ ਦੀ ਵਡਿਆਈ ਚ ਮਿਸ਼ਨਰੀ ਗੀਤ ਗਾ ਕੇ ਸੰਗਤਾਂ ਨੂੰ ਗੁਰੂ ਮਿਸ਼ਨ ਨਾਲ ਜੋੜਿਆ । ਅਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਇਸ ਮੋਕੇ ਤੇ ਮਜੀਸ਼ਨਾ ਵਜੋ ਸ਼੍ਰੀ ਸੁੱਖਦੇਵ ਬਸਰਾ ਜੀ, ਰਾਜਨ ਬੈਂਸ, ਸੁੱਚਾ ਰਾਮ ਬੰਗੜ ਤੇ ਨਿਰਮਲ ਬੱਧਨ ਨੇ ਸੇਵਾ ਨਿਭਾਈ । ਇਸ ਮੌਕੇ ਤੇ ਸਭਾ ਦੇ ਵਾਈਸ ਪ੍ਰਧਾਨ ਸ਼੍ਰੀ ਹੰਸ ਰਾਜ ਜੀ, ਕੈਸ਼ੀਅਰ ਦਿਲਬਾਗ ਬੰਗੜ ਜੀ, ਨੰਜੂ ਰਾਮ ਜੀ ਪੋਲ, ਸੁਰਜੀਤ ਹੀਰਾ ਜੀ, ਵਰਿੰਦਰ ਕੁਮਾਰ ਜੀ, ਪ੍ਰਸ਼ੋਤਮ ਸਾਪਲਾ ਜੀ , ਗੋਲਡੀ ਸੱਚਾਨੰਦ ਜੀ ,ਰਾਮ ਮੂਰਤੀ ਜੀ, ਪਰੀਤੂ ਰਾਮ ਜੀ, ਮੋਹਨ ਸਿੰਘ ਦੁਸ਼ੀਲਾ ਜੀ, ਸੱਤਪਾਲ ਜਡਿਆਲੀ, ਮੋਹਣ ਲਾਲ ਟੂਰਾ , ਪਵਨ ਬੀਕਾ , ਹਰਮੇਸ਼ ਬੰਗੜ ਜੀ , ਸਰੋਜ ਸੋਧੀ ਜੀ, ਅਬੀਨਾਸ਼ ਕੋਰ, ਗਿਆਨੋ ਕੋਰ, ਗੁਰਦੇਵ ਬੈਂਸ, ਅਮਰੀਕ ਬੈਂਸ, ਬਿਮਲਾ ਦੇਵੀ ਆਦਿ ਸੇਵਾਦਾਰ ਹਾਜਰ ਸਨ ।