ਵਿਟਾਮਿਨ ਬੀ ਬਾਰਾਂ ਕਰਦਾ ਹੈ ਤੁਹਾਡੇ ਦਿਮਾਗ ਦੀ ਰੱਖਿਆ, ਇਸ ਦੀ ਕਮੀਂ ਨੂੰ ਨਾ ਕਰੋ ਅਣਦੇਖਾ :- ਡਾ. ਸਰਬਜੀਤ ਕੌਰ ਬਰਾੜ

ਵਿਟਾਮਿਨ ਬੀ ਬਾਰਾਂ ਕਰਦਾ ਹੈ ਤੁਹਾਡੇ ਦਿਮਾਗ ਦੀ ਰੱਖਿਆ, ਇਸ ਦੀ ਕਮੀਂ ਨੂੰ ਨਾ ਕਰੋ ਅਣਦੇਖਾ :- ਡਾ. ਸਰਬਜੀਤ ਕੌਰ ਬਰਾੜ 


ਬੀ ਬਾਰਾਂ ਸਰੀਰ ਵਿੱਚ ਦੋ ਸੌ ਤੋਂ ਲੈਕੇ ਬਾਰਾਂ ਸੌ ਤੱਕ ਜਰੂਰੀ ਹੁੰਦਾ ਹੈ ਜੇਕਰ ਤੁਹਾਡੇ ਚ ਇਹ ਘੱਟ ਹੈ ਤਾਂ ਹੋ ਜਾਵੋ ਸਾਵਧਾਨ। ਆਓ ਜਾਣਦੇ ਹਾਂ ਇਸਦੇ ਲੱਛਣ ਕੀ ਨੇ ਅਤੇ ਕਿਵੇਂ ਪੂਰਾ ਕਰ ਸਕਦੇ ਹਾਂ 
ਸਰਦੀ, ਗਰਮੀ ਮੌਸਮ ਬਦਲਦੇ ਹੀ ਕੁੱਝ ਦਿਨਾਂ ਬਾਅਦ ਜੇਕਰ ਤੁਹਾਨੂੰ ਕਮਜੋਰੀ ਮਹਿਸੂਰ ਹੁੰਦੀ ਹੈ ਜਿਸ ਵਿੱਚ ਚੱਕਰ ਅਉਣਾ, ਕੜੱਲ ਪੈਣਾ,ਘੁੰਡ ਮੁੜਨਾ, ਘਬਰਾਹਟ ਮਹਿਸੂਸ ਹੋਣਾ, ਹੱਥਾਂ ਪੈਰਾਂ ਦਾ ਸੌਣਾ ਜਿਆਦਾ ਠੰਡ ਜਾਂ ਇੱਕਦਮ ਗਰਮੀ ਲੱਗਦੀ ਹੈ ਤਾਂ ਸਮਝੋ ਤੁਹਾਡੇ ਵਿੱਚ ਵਿਟਾਮਿਨ ਬੀ ਬਾਰਾਂ ਦੀ ਕਮੀ ਹੈ ਅਤੇ ਬੀ ਬਾਰਾਂ ਦੀ ਘਾਟ ਕਾਰਨ ਅਧਰੰਗ ਦੇ ਦੌਰੇ ਦਾ ਖਤਰਾ ਵੀ ਵਧਦਾ ਹੈ ਕਿਉਕੇ ਇਹ ਵਿਟਾਮਿਨ ਦਿਮਾਗ ਦੀ ਘਾਟ ਦਾ ਵਿਟਾਮਿਨ ਹੈ ਅਤੇ ਇਸ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ।ਇਸ ਦੀ ਕਮੀਂ ਕਾਰਨ ਨੀਂਦ ਘੱਟ ਆਉਂਦੀ ਹੈ ਅਤੇ ਹੱਥ ਪੈਰ ਕੰਬਣ ਲਗਦੇ ਹਨ ।
ਸਰੋਤ:- ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਕੁੱਝ ਸਰੋਤ ਜਿਵੇਂ ਕੇਲਾ ਸੇਬ ਸੰਤਰਾ ਬ੍ਰੋਕਲੀ, ਖੁੰਬਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਅਲਸੀ,ਕੱਦੂ ਅਤੇ ਸੂਰਜਮੁਖੀ ਦੇ ਬੀਜ ਵੀ ਕਰਦੇ ਹਨ ਵਿਟਾਮਿਨ ਬੀ 12 ਦੀ ਘਾਟ ਨੂੰ ਪੂਰਾ 
ਖਾਣ ਦਾ ਤਰੀਕਾ:- ਇੱਕ ਇੱਕ ਚਮਚ ਬੀਜਾਂ ਦਾ ਰਾਤ ਨੂੰ ਪਾਣੀ ਚ ਭਿਉ ਕੇ ਸੁਭਾ ਖਾਓ। ਜਰੂਰੀ ਨਹੀਂ ਇੱਕੋ ਸਮੇਂ ਖਾਣੇ,ਸਾਰੇ ਦਿਨ ਚ ਨਿਬੇੜ ਸਕਦੇ ਹੋ ਅਤੇ ਦਸ ਦਿਨ ਚ ਰਿਪੋਰਟ ਨਾਰਮਲ ਆਵੇਗੀ

Post a Comment

Previous Post Next Post