ਸ਼ਹੀਦ ਭਗਤ ਸਿੰਘ ਯੂਥ ਸੇਵਾਵਾਂ ਕਲੱਬ ਆਦਮਪੁਰ ਵੱਲੋ ਏਕ ਸ਼ਾਮ ਸ਼ਹੀਦੋਂ ਕੇ ਨਾਮ ਪ੍ਰੋਗਰਾਮ ਆਦਮਪੁਰ ਮਹਾਰਾਜਾ ਪੈਲਸ ਵਿਚ ਕਰਵਾਇਆ ਜਾ ਰਿਹਾ ਹੈ.

ਸ਼ਹੀਦ ਭਗਤ ਸਿੰਘ ਯੂਥ ਸੇਵਾਵਾਂ ਕਲੱਬ ਆਦਮਪੁਰ ਵੱਲੋ ਏਕ ਸ਼ਾਮ ਸ਼ਹੀਦੋਂ ਕੇ ਨਾਮ ਪ੍ਰੋਗਰਾਮ ਆਦਮਪੁਰ ਮਹਾਰਾਜਾ ਪੈਲਸ ਵਿਚ ਕਰਵਾਇਆ ਜਾ ਰਿਹਾ ਹੈ. ਜਾਣਕਰੀ ਦਿੰਦੇ ਹੋਏ ਕਲੱਬ ਦੇ ਸੀਨੀਅਰ ਵਾਇਸ ਪ੍ਰਧਾਨ ਉਸਤਾਦ ਪੀ ਸੀ ਰਾਉਤ ਰਾਜਪੂਤ ਅਤੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਵਿੱਕੀ ਨੇ ਦਸਿਆਂ ਕੀ ਇਹ ਪ੍ਰੋਗਰਾਮ 29.3.2025 ਨੂੰ ਸ਼ਾਮ ਤਕਰੀਬਨ 4 ਵਜੇ ਕਰਵਾਇਆ ਜਾਵੇਗਾ ਜਿਸ ਵਿਚ ਸੂਫ਼ੀ ਗਾਇਕ ਉਸਤਾਦ ਦੇਵ ਦਿਲਦਾਰ ਜੀ ਸੂਫ਼ੀਆਨਾ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਲੋਕਾਂ ਨੂੰ ਨਿਹਾਲ ਕਰਨਗੇ ਜਿਸ ਵਿਚ ਇਲਾਕੇ ਦੀਆਂ ਮਹਾਨ ਸਖਸ਼ੀਅਤਾਂ ਵੀ ਹਾਜਿਰ ਰਹਿਣਗੀਆਂ ਅਤੇ ਕਿਹਾ ਕੀ ਸ਼ਹੀਦ ਭਗਤ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹਾਜਿਰ ਹੋਣਗੇ ਅਤੇ ਨਾਲ ਹੀ ਕੁਝ ਫ੍ਰੀਡਮ ਫਾਇਟਰ ਪਰਿਵਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕੀ ਪ੍ਰੋਗਰਾਮ ਵਿਚ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰਧਾਨ ਵਿੱਕੀ ਵਲੋਂ ਇਹ ਵੀ ਕਿਹਾ ਗਿਆ ਕੀ ਇਹ ਪ੍ਰੌਗਰਾਮ ਸਾਂਝੇ ਤੌਰ ਤੇ ਕਰਵਾਇਆ ਜਾ ਰਿਹਾ ਹੈ ਇਸ ਵਿਚ ਹਰ ਇਕ ਸੰਸਥਾ ਅਤੇ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਸ਼ਾਮਿਲ ਹੋਣਗੀਆਂ ਕਿਉਂਕਿ ਸਾਡੇ ਦੇਸ਼ ਨੂੰ ਅਜਾਦ ਕਰਵਾਉਣ ਵਿਚ ਸਾਡੇ ਸ਼ਹੀਦਾਂ ਦਾ ਸਬ ਤੋਂ ਵੱਡਾ ਯੋਗਦਾਨ ਰਿਹਾ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕੀ ਅਸੀਂ ਉਨ੍ਹਾਂ ਦੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕੀਏ। ਇਸ ਮੌਕੇ ਉਨ੍ਹਾਂ ਨਾਲ ਇੰਜ ਹਰਿੰਦਰ ਸਿੰਘ ਪ੍ਰੋਜੈਕਟ ਚੇਅਰਮੈਨ, ਸਿਮਰਜੀਤ ਸਿੰਘ ਪੀ ਆਰ ਓ, ਸੁਖਜਿੰਦਰ ਸਿੰਘ ਖਜਾਨਚੀ,ਅਰਸ਼ਦੀਪ ਸਿੰਘ ਦਰੁੱਚ, ਬਲਜਿੰਦਰ ਸਿੰਘ ਦੇਓਲ, ਅਸ਼ੋਕ ਪੂਰੀ ਸਟੇਜ ਸਕੱਤਰ, ਗੁਰਿੰਦਰ ਸਿੰਘ ਰਾਠੌਰ, ਮਨਦੀਪ ਸਿੰਘ, ਨਿਮਰਤ ਪ੍ਰੀਤ ਸਿੰਘ ਪੁਨੀਤ ਖਨਾ ਸਿਮਰਜੀਤ ਸਿੰਘ ਕਰਮਵੀਰ ਸਿੰਘ ਜਨਰਲ ਸਕੱਤਰ ਅਤੇ ਹੋਰ ਹਾਜਿਰ ਸਨ।

Post a Comment

Previous Post Next Post