ਭੋਗਪੁਰ ਤੋਂ (ਗੁਰਵਿੰਦਰ ਸਿੰਘ )ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 17.09.25 ਨੂੰ ਏ.ਐਸ.ਆਈ ਮਹੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਅੰਡਰ ਬਰਿੱਜ ਲੜੋਆ ਮੌਜੂਦ ਸੀ ਕਿ ਇੱਕ ਨੌਜਵਾਨ ਲੜੋਆ ਵਲੋ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੇ ਸੱਜੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਕਾਬੂ ਕਰਕੇ ਮਨਜੀਤ ਕਲੇਰ ਪੁੱਤਰ ਬਲਜੀਤ ਕਲੇਰ ਵਾਸੀ ਰਾਣੀਪੁਰ ਥਾਣਾ ਰਾਵਲ ਪਿੰਡੀ ਕਪੂਰਥਲਾ ਵਲੋ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 80 ਨਸ਼ੀਲੀਆ ਗੋਲੀਆ ਰੰਗ ਚਿੱਟਾ ਬ੍ਰਾਮਦ ਕਰਕੇ ਮੁੱ:ਨੰ:130 ਮਿਤੀ 17.09.25 ਅ/ਧ 22/61/85 NDPS ACT ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵਲੋ ਨਸ਼ਾ ਤਸਕਰ ਨੂੰ ਕਾਬੂ ਕਰਕੇ 80 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ
byUnknown
-
0