ਐਸ. ਜੀ. ਟੀ. ਬੀ. ਪਬਲਿਕ ਸਕੂਲ, ਸਨੌਰਾ ਵਿੱਚ ਮੈਡੀਕਲ ਚੈੱਕ-ਅੱਪ ਕੈਂਪ ਦਾ ਆਯੋਜਨ
ਸਨੌਰਾ, 16 ਅਕਤੂਬਰ (ਸੁਖਦੇਵ ਲੋਹਾਰੀਆ : ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਸਨੌਰਾ ਵੱਲੋਂ 16 ਅਕਤੂਬਰ ਨੂੰ ਕਾਲਾ ਬੱਕਰਾ ਸਰਕਾਰੀ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੈਡੀਕਲ ਚੈੱਕ-ਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਸੀ।
ਇਸ ਮੌਕੇ ਤੇ ਡਾਕਟਰੀ ਮਾਹਿਰਾਂ ਦੀ ਟੀਮ — ਡਾ. ਰਵੀ ਕੁਮਾਰ (CHO), ਡਾ. ਦਲਜੀਤ ਕੁਮਾਰ (CHO), ਡਾ. ਹਰਮਿੰਦਰ ਵਿਢੀ (CHO), ਡਾ. ਸ਼ਮਾ ਸਰੋਆ (CHO), ਡਾ. ਸੰਦੀਪ ਸਲਾਰੀਆ (M.P.H.W), ਸ਼੍ਰੀ ਰਾਜਨ ਕੁਮਾਰ (ਆਫ਼ਥੈਲਮਿਕ ਅਫ਼ਸਰ) ਅਤੇ ਵਿਜੇ ਕੁਮਾਰ ਹੀਜ਼ਾ (M.P.H.W) — ਨੇ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਜਾਂਚਾਂ ਕੀਤੀਆਂ।
ਇਹ ਕੈਂਪ ਸਵੇਰੇ 9:00 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ 1:00 ਵਜੇ ਤੱਕ ਸਕੂਲ ਕੈਪਸ ਵਿੱਚ ਜਾਰੀ ਰਿਹਾ। ਵਿਦਿਆਰਥੀਆਂ ਦੀ ਆਮ ਸਿਹਤ, ਅੱਖਾਂ ਅਤੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਫਾਈ ਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨਵਦੀਪ ਕੌਰ ਨੇ ਆਏ ਹੋਏ ਡਾਕਟਰਾਂ ਅਤੇ ਸਟੂਡੈਂਟ ਕੌਂਸਲ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਨੁਸ਼ਾਸਨ ਅਤੇ ਪ੍ਰਬੰਧ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਨੂੰ ਨਿਯਮਿਤ ਸਿਹਤ ਜਾਂਚ ਅਤੇ ਸੰਤੁਲਿਤ ਜੀਵਨ ਦੀ ਮਹੱਤਤਾ ਸਮਝਾਉਂਦੇ ਹਨ।