ਭੋਗਪੁਰ,16 ਅਪ੍ਰੈਲ 2026 ਹਾਈ ਡ੍ਰੀਮਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰੀਖਿਆਵਾਂ ਵਿੱਚ 100%ਪਾਸ ਪ੍ਰਤੀਸ਼ਤਤਾ ਅਤੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਹੋਣਹਾਰ ਵਿਦਿਆਰਥਣ ਮਨਮੀਤ ਕੌਰ ਨੇ 92% ਅੰਕਾ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਨਵਿਆ ਅਤੇ ਜੈਸਮੀਨ ਗੈਰਿਸ ਦੋਵੇਂ ਹੀ ਲੜਕੀਆਂ ਨੇ 90 % ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀਆਂ, ਤਨਿਸ਼ਕਜੀਤ ਸਿੰਘ 86% ਅੰਕ ਪ੍ਰਾਪਤ ਕਰਕੇ ਤੀਸਰੇ ਅਤੇ ਜੈਸਮੀਨ ਕੌਰ( )85% ,ਕੀਰਤੀ, ਅਤੇ ਸ਼ੁਭਪ੍ਰੀਤ ਸਿੰਘ ਨੇ 84.90% ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ।
ਸਕੂਲ ਦਾ 100%ਪਾਸ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਮਰਪਿਤ ਯਤਨਾਂ ਦਾ ਸਿੱਧਾ ਪ੍ਰਮਾਣ ਹੈ।
ਸਕੂਲ ਦੇ ਮਾਨਯੋਗ ਪ੍ਰਿੰਸੀਪਲ ਸ਼੍ਰੀ ਕ੍ਰਿਸ਼ਨ ਚੰਦ ਜੀ ਨੇ ਸਵੇਰ ਦੀ ਅਸੈਂਬਲੀ ਵਿੱਚ ਸਕੂਲ ਦੇ ਬਾਕੀ ਵਿਦਿਆਰਥੀਆ ਨੂੰ ਪ੍ਰੇਰਿਤ ਕਰਦੇ ਹੋਏ ਦਸਵੀਂ ਜਮਾਤ ਦੇ ਸਫ਼ਲ ਵਿਦਿਆਰਥੀਆ ਦੇ ਦ੍ਰਿੜ ਇਰਾਦਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ
ਅੰਤ ਵਿੱਚ ਹਾਈ ਡ੍ਰੀਮਜ਼ ਇੰਟਰਨੈਸ਼ਨਲ ਸਕੂਲ ਭੋਗਪੁਰ ਦਾ ਸ਼ਾਨਦਾਰ ਨਤੀਜ਼ਾ ਸਕੂਲ , ਪਰਿਵਾਰ ਦੇ ਸਾਂਝੇ ਯਤਨਾਂ ਅਤੇ ਵਿਦਿਆਰਥੀਆ ਦੇ ਆਪਣੇ ਫਰਜ਼ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ, ਜੋ ਭਵਿੱਖ ਵਿੱਚ ਵੀ ਨਵੀਆਂ ਉਚਾਈਆਂ ਤੇ ਪਹੁੰਚਦਾ ਰਹੇਗਾ।