ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਭੋਗਪੁਰ:- 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਵਿੱਚ ਅੱਠਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਅਤੇ ਸਟਾਫ਼ ਵੱਲੋਂ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ ਹੈ ਅਤੇ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਸਕੂਲ ਵਿੱਚ ਵਿਦਿਆਰਥਣ ਰੀਆ ਪੁੱਤਰੀ ਸ਼੍ਰੀ ਰਾਜ ਕੁਮਾਰ ਨੇ 83.8% ਅੰਕ ਪ੍ਰਾਪਤ ਕਰਕੇ ਪਹਿਲਾ,ਪ੍ਰਭਜੋਤ ਕੌਰ ਪੁੱਤਰੀ ਸ,ਗੁਰਪ੍ਰੀਤ ਸਿੰਘ ਭੋਗਲ ਨੇ 80.8%ਅੰਕ ਪ੍ਰਾਪਤ ਕਰਕੇ ਦੂਜਾ ਅਤੇ ਹਰਸੀਰਤ ਰਾਏ ਪੁੱਤਰੀ ਸ਼੍ਰੀ ਕੁਲਦੀਪ ਰਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਕਲਾਸ ਇੰਚਾਰਜ ਸ਼੍ਰੀਮਤੀ ਬਲਜੀਤ ਕੌਰ ,ਸ਼੍ਰੀਮਤੀ ਰਾਜਵੰਤ ਕੌਰ,ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮੂਹ ਸਟਾਫ਼ ਨੇ ਅੱਵਲ 
ਆਈਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਸਟਾਫ ਸ਼੍ਰੀਮਤੀ ਨਲਿਨੀ ਸਿੱਕਾ, ਪਰਮਿੰਦਰਜੀਤ ਕੌਰ, ਲਵਲੀਨ,ਪੂਨਮ ਦੱਤਾ,ਬਲਜੀਤ ਕੌਰ, ਬ੍ਰਿਜ ਲਾਲ,ਰਾਜਿੰਦਰ ਸਿੰਘ, ਲਲਿਤ ਕੁਮਾਰ, ਜਗਦੀਪ ਸਿੰਘ, ਸੁਖਵਿੰਦਰ ਸਿੰਘ,ਬਲਜਿੰਦਰ ਸਿੰਘ, ਰੂਪ ਰਾਣੀ, ਰੰਜਨਾ, ਬਲਜੀਤ ਕੌਰ ਸੈਣੀ, ਸਰਬਜੀਤ ਕੌਰ,ਜਤਿੰਦਰ ਕੌਰ,ਧੀਰਜ ਕਲਸੀ, ਅੰਮ੍ਰਿਤਾ ਰਾਣੀ,ਗੀਤਾ ਦੇਵੀ,ਰਾਜਵੰਤ ਕੌਰ ਹਰਨੀਤ ਸਿੰਘ ਦਿਓਲ ਅਤੇ ਰੁਪਿੰਦਰ ਸਿੰਘ ਹਾਜ਼ਰ ਸਨ।

Post a Comment

Previous Post Next Post