ਗਾਇਕ ਤੇ ਗੀਤਕਾਰ ਲਾਡੀ ਝੋਕ ਵਾਲਾ ਜੀ ਨੇ ਆਪਣੇ ਸਰੋਤਿਆਂ ਦੇ ਝੋਲੀ ਪਾਇਆ ਆਪਣਾ ਨਵਾਂ ਗੀਤ 'ਕੌੜਾ ਕੌੜਾ'

ਗਾਇਕ ਤੇ ਗੀਤਕਾਰ ਲਾਡੀ ਝੋਕ ਵਾਲਾ ਜੀ ਨੇ ਆਪਣੇ ਸਰੋਤਿਆਂ ਦੇ ਝੋਲੀ ਪਾਇਆ ਆਪਣਾ ਨਵਾਂ ਗੀਤ 'ਕੌੜਾ ਕੌੜਾ'


31 ਜਨਵਰੀ 2025 ਨੂੰ ਮਾਰਕੀਟ ਵਿੱਚ ਆਇਆ ਇਕ ਨਵਾਂ ਗੀਤ ਜਿਸਦਾ ਟਾਈਟਲ ਹੈ 'ਕੌੜਾ ਕੌੜਾ' । ਜਿਸਨੂੰ ਲਿਖਿਆ ਤੇ ਗਾਇਆ ਖੁਦ ਲਾਡੀ ਝੋਕ ਵਾਲਾ ਜੀ ਨੇ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਦੇ ਨਾਲ ਸ਼ਿੰਗਾਰਿਆ ਹੈ 'ਹਾਰਡ ਮਿਕਸ' ਨੇ ਤੇ ਇਸਦੀ ਵੀਡਿਉ ਅਤੇ ਪੋਸਟਰ 'ਚੌਹਾਨ ਕਰੇਟਿਵ' ਵੱਲੋਂ ਤਿਆਰ ਕੀਤਾ ਗਿਆ ਹੈ। ਪੋਸਟਰ ਵਿਚ ਬਤੌਰ ਅਦਾਕਾਰਾ ਸਾਥ ਦਿੱਤਾ ਹੈ ਸੁੱਖੀ ਅਟਵਾਲ ਨੇ। ਇਹ ਸਾਰਾ ਪ੍ਰੋਜੈਕਟ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ) ਦੇ ਪ੍ਰਧਾਨ ਸਾਹਿਬਾ ਸਿਮਰਪਾਲ ਕੌਰ ਬਠਿੰਡਾ ਜੀ ਦੀ ਦੇਖ-ਰੇਖ ਹੇਠਾਂ ਹੋਇਆ। ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਮੈਡਮ ਸ਼ਿੱਦਤ ਚੌਹਾਨ ਜੀ ਨੇ ਅਤੇ ਇਹ ਗੀਤ ਲਾਡੀ ਝੋਕ ਵਾਲਾ ਜੀ ਨੇ ਆਪਣੇ ਖੁਦ ਦੇ ਯੂ-ਟਿਊਬ ਚੈਨਲ ( Laddi Jhoke Wala ) ਤੇ ਰਲੀਜ਼ ਕੀਤਾ।
        ਇਹ ਗੀਤ ਯੂ-ਟਿਊਬ ਚੈਨਲ ਤੋਂ ਇਲਾਵਾ ਤੁਹਾਨੂੰ ਡਿਜ਼ੀਟਲ ਸਟੋਰਸ ( Yt Music, Instagram Reels, Facebook Reels, Jiosaavn, Amazon Music, wynk Music, Gaana, Apple Music &, etc ) ਤੇ ਵੀ ਸੁਣਨ ਨੂੰ ਮਿਲੇਗਾ। ਇਸ ਗੀਤ ਦੇ ਲਈ ਸਾਰੇ ਦੋਸਤਾਂ ਮਿੱਤਰਾਂ ਅਤੇ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ) ਦੇ ਸਮੂਹ ਮੈਂਬਰ ਸਾਹਿਬਾਨਾਂ ਦਾ ਖਾਸ ਧੰਨਵਾਦ ਕਰਦਿਆਂ ਲਾਡੀ ਜੀ ਨੇ ਕਿਹਾ ਕਿ ਇਹ ਗੀਤ ਖ਼ਾਸ ਬਸੰਤ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਪਰ ਸਰੋਤਿਆਂ ਦਾ ਪੂਰਾ ਮਨੋਰੰਜਨ ਹੋਵੇਗਾ। ਇਸ ਗੀਤ ਵਿੱਚ ਪਤੀ ਪਤਨੀ ਦੀ ਪਿਆਰੀ ਜਿਹੀ ਨੋਕ ਝੋਕ ਹੈ ਅਤੇ ਡੀ ਜੇ ਤੇ ਚੱਲਣ ਵਾਲਾ ਗੀਤ ਹੈ, ਉਮੀਦ ਹੈ ਜਿਸ ਤਰ੍ਹਾਂ ਮੇਰੇ ਪਹਿਲੇ ਲਿਖੇ ਤੇ ਗਾਏ ਗੀਤਾਂ ਨੂੰ ਪਿਆਰ ਦਿੱਤਾ ਓਸੇ ਤਰ੍ਹਾਂ ਇਸਨੂੰ ਵੀ ਪੂਰਾ ਭਰਮਾਂ ਹੁੰਘਾਰਾ ਦਿਉਗੇ।

Post a Comment

Previous Post Next Post