ਕਾਲਾ ਬੱਕਰਾ 9/4/2025 ਭਾਰਤ ਸਰਕਾਰ ਮੰਤਰਾਲਾ ਸਿਹਤ ਅਤੇ ਰਾਜ ਸਰਕਾਰ ਨੇ ਗਰਭਵਤੀ ਮਾਵਾਂ ਦੀ ਗਰਭਕਾਲ ਦੌਰਾਨ ਅੱਛੀ ਸਿਹਤ ਸੰਭਾਲ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਜਣੇਪਾ ਯੋਜਨਾ ਸ਼ੁਰੂ ਕੀਤੀ ਹੋਈ ਹੈ । ਜਿਸ ਤਹਿਤ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਹਰ ਮਹੀਨੇ ਦੀ 9 ਤੇ 23 ਤਰੀਕ ਨੂੰ ਗਰਭਵਤੀ ਮਾਵਾਂ ਦਾ ਸਪੈਸ਼ਲ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਜਿਸ ਵਿੱਚ ਗਰਭਵਤੀ ਮਾਵਾਂ ਦੇ ਲੋੜੀਂਦੇ ਟੈਸਟ ਕਰਕੇ ਮੁਫ਼ਤ ਦੀਵਾਈਆਂ ਦਿੱਤੀਆਂ ਜਾਂਦੀਆਂ ਹਨ। ਸਿਹਤ ਸੰਸਥਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਨੂੰ ਦੱਸਿਆ ਕਿ ਲੇਡੀ ਡਾਕਟਰਾਂ ਨੂੰ ਬਰੀਕੀ ਨਾਲ ਮਾਂਵਾਂ ਦਾ ਚੈੱਕ ਅੱਪ ਕਰਨ ਅਤੇ ਕੋਈ ਕੁਤਾਹੀ ਨਾ ਵਰਤਨ ਲਈ ਪ੍ਰੇਰਿਤ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਬਲਾਕ ਭੋਗਪੁਰ ਦੇ 17 ਉਪ ਸਿਹਤ ਕੇਂਦਰਾਂ ਵਿੱਚ ਤਾਇਨਾਤ ਮਹਿਲਾ ਕਰਮਚਾਰੀਆਂ ਨੂੰ ਵੀ ਗਰਭਵਤੀ ਮਾਂਵਾਂ ਨੂੰ ਜਲਦੀ ਰਜਿਸਟਰਡ ਕਰਕੇ ਸੰਪੂਰਨ ਟੀਕਾਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਹਿਲਾ ਕਰਮਚਾਰਨਾਂ ਨੂੰ ਪ੍ਰੇਰਿਤ ਕੀਤਾ ਹੋਇਆ ਹੈ ਕਿ ਉਹ ਗਰਭਵਤੀ ਮਾਂਵਾਂ ਤੇ ਉਨ੍ਹਾਂ ਦੇ ਪ੍ਰਵਾਰਿਕ ਮੈਂਬਰਾਂ ਨੂੰ ਹਸਪਤਾਲ ਵਿੱਚ ਜਨੇਪਾ ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਘਰ ਵਿੱਚ ਕਿਸੇ ਵੀ ਮਾਂ ਜਾਂ ਬੱਚੇ ਦੀ ਅਣ ਆਈ ਮੌਤ ਨਾ ਹੋਵੇ। ਡਾਕਟਰ ਓਹਰੀ ਜੀ ਨੇ ਕਿਹਾ ਕਿ ਹਸਪਤਾਲ ਕਾਲਾ ਬੱਕਰਾ ਵਿਖੇ ਮੁਫ਼ਤ ਜਨੇਪਾ ਕਰਨ ਦੀ ਸਹੂਲਤ ਉਪਲੱਬਧ ਹੈ ਇਸ ਤੋਂ ਇਲਾਵਾ ਜਨੇਪੇ ਉਪਰੰਤ ਮਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਜਨੇਪਾ ਯੋਜਨਾ ਤਹਿਤ ਸਰਕਾਰ ਵੱਲੋਂ ਜਾਰੀ ਕੀਤੀ ਮਾਲੀ ਮਦਦ ਵੀ ਮੁਹੱਈਆ ਕੀਤੀ ਜਾਂਦੀ ਹੈ।
ਡਾ ਹਰਮਿੰਦਰ ਵਿਰਦੀ ਗਰਭਵਤੀ ਮਾਵਾਂ ਚੈੱਕ ਅੱਪ ਕਰਦੇ ਹੋਏ ।
byUnknown
-
0