ਭੋਗਪੁਰ ਤੋਂ (ਗੁਰਵਿੰਦਰ ਸਿੰਘ )ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਨੇ ਦੱਸਿਆ ਕਿ ਮਿਤੀ 26.09.25 ਨੂੰ ਐਸ.ਆਈ. ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ਮਸ਼ਾਨਘਾਟ ਪਿੰਡ ਆਲਮਗੀਰ ਨੇੜੇ ਮੌਜੂਦ ਸੀ। ਇਸ ਦੌਰਾਨ ਸਾਹਮਣੇ ਤੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਨੂੰ ਵੇਖ ਕੇ ਤੇਜ਼ੀ ਨਾਲ ਤੁਰਨ ਲੱਗ ਪਏ। ਸ਼ੱਕ ਹੋਣ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਰਮਨਦੀਪ ਕੁਮਾਰ ਪੁੱਤਰ ਪ੍ਰੇਮਲਾਲ ਵਾਸੀ ਪਿੰਡ ਕਿੰਗਰਾ ਚੋ ਵਾਲਾ ਭੋਗਪੁਰ ਤੋਂ 60 ਨਸ਼ੀਲੀਆਂ ਗੋਲੀਆਂ ਅਤੇ ਮਨਦੀਪ ਪੁੱਤਰ ਜੀਤ ਰਾਮ ਵਾਸੀ ਪਿੰਡ ਕੋਟਲੀ ਸ਼ੇਖਾ ਆਦਮਪੁਰ ਤੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 26.09.25 ਅਧੀਨ ਧਾਰਾ 22/61/85 NDPS ACT ਥਾਣਾ ਭੋਗਪੁਰ ਵਿੱਚ ਦਰਜ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸੇ ਤਰ੍ਹਾਂ, ਮਿਤੀ 26.09.25 ਨੂੰ ਏ.ਐਸ.ਆਈ. ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਸਟਾਪ ਨੰਗਲ ਖੁਰਦ ਨੇੜੇ ਮੌਜੂਦ ਸੀ। ਇੱਥੇ ਇੱਕ ਨੌਜਵਾਨ ਬੰਦ ਦੁਕਾਨ ਸਾਹਮਣੇ ਖੜਾ ਮਿਲਿਆ ਜੋ ਗੱਡੀ ਦੀਆਂ ਲਾਈਟਾਂ ਪੈਣ ’ਤੇ ਪਿੱਛੇ ਹਟਿਆ ਅਤੇ ਕੈਨਪੁਰੀ ਦੀ ਜੇਬ ਵਿੱਚੋਂ ਲਿਫ਼ਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੂੰ ਕਾਬੂ ਕਰਕੇ ਪਰਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਬਹਿਰਾਮ ਸਰਿਸਤਾ ਭੋਗਪੁਰ ਤੋਂ ਸੁੱਟੇ ਲਿਫ਼ਾਫੇ ਦੀ ਜਾਂਚ ਕਰਨ ’ਤੇ 13.67 ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਮੁਕੱਦਮਾ ਨੰਬਰ 135 ਮਿਤੀ 26.09.25 ਅਧੀਨ ਧਾਰਾ 21/22/61/85 NDPS ACT ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ, ਮਿਤੀ 26.09.25 ਨੂੰ ਏ.ਐਸ.ਆਈ. ਕਾਬਲ ਸਿੰਘ ਸਮੇਤ ਪੁਲਿਸ ਪਾਰਟੀ ਭੁਲੱਥ ਮੋੜ ਨੇੜੇ ਮੌਜੂਦ ਸੀ। ਇੱਥੇ ਇੱਕ ਨੌਜਵਾਨ ਬੈਠਾ ਮਿਲਿਆ ਜਿਸ ਨੂੰ ਕਾਬੂ ਕਰਕੇ ਨਰੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਵਾਰਡ ਨੰਬਰ 11 ਭੋਗਪੁਰ ਤੋਂ ਇੱਕ ਪੌਲਥਿਨ ਸਿਲਵਰ, ਇੱਕ ਲਾਈਟਰ ਅਤੇ 10 ਰੁਪਏ ਨਕਦ ਬਰਾਮਦ ਕੀਤੇ ਗਏ। ਇਸ ਸਬੰਧੀ ਮੁਕੱਦਮਾ ਨੰਬਰ 136 ਮਿਤੀ 26.09.25 ਅਧੀਨ ਧਾਰਾ 27/61/85 NDPS ACT ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ, ਮਿਤੀ 27.09.25 ਨੂੰ ਐਸ.ਆਈ. ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਸ਼ਮਸ਼ਾਨਘਾਟ ਭੋਗਪੁਰ ਨੇੜੇ ਮੌਜੂਦ ਸੀ। ਇੱਥੇ ਝਾੜੀਆਂ ਨੇੜੇ ਹਰਕਤ ਦਿਖਾਈ ਦਿੱਤੀ। ਪੁਲਿਸ ਨੂੰ ਵੇਖ ਕੇ ਇੱਕ ਨੌਜਵਾਨ ਨੇ ਝਾੜੀਆਂ ਵਿੱਚ ਲਿਫ਼ਾਫਾ ਸੁੱਟ ਦਿੱਤਾ। ਉਸ ਨੂੰ ਕਾਬੂ ਕਰਕੇ ਹਰਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਗੜੀਆ ਮੁਹੱਲਾ ਭੋਗਪੁਰ ਤੋਂ ਸੁੱਟੇ ਲਿਫ਼ਾਫੇ ਦੀ ਜਾਂਚ ਕਰਨ ’ਤੇ 33 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਮੁਕੱਦਮਾ ਨੰਬਰ 137 ਮਿਤੀ 27.09.25 ਅਧੀਨ ਧਾਰਾ 21/61/85 NDPS ACT ਥਾਣਾ ਭੋਗਪੁਰ ਵਿੱਚ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।